ਕਾਂਗੜਾ ‘ਚ ਹੋਟਲ ਮੈਨੇਜਰ ਦੀ ਛੱਤ ਤੋਂ ਡਿੱਗਣ ਕਾਰਨ ਮੌ/ਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਇੱਕ ਹੋਟਲ ਮੈਨੇਜਰ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਛਤਰਾਲ, ਡਾਕਖਾਨਾ ਦੀਆਣਾ, ਫਤਿਹਪੁਰ ਵਜੋਂ ਹੋਈ ਹੈ। ਇਹ ਘਟਨਾ ਜਵਾਲਾਮੁਖੀ ਦੇ ਸਪਡੀ ਇਲਾਕੇ ‘ਚ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪੁੱਜ ਗਈ।
ਪਾਣੀ ਦੀ ਟੈਂਕੀ ਚੈੱਕ ਕਰਨ ਗਿਆ ਸੀ ਹੋਟਲ ਮੈਨੇਜਰ
ਪੁਲੀਸ ਦੀ ਮੁੱਢਲੀ ਪੜਤਾਲ ਅਨੁਸਾਰ ਰਾਕੇਸ਼ ਕੁਮਾਰ ਛੱਤ ’ਤੇ ਪਾਣੀ ਦੀ ਟੈਂਕੀ ਚੈੱਕ ਕਰਨ ਗਿਆ ਸੀ, ਜਿੱਥੋਂ ਉਹ ਡਿੱਗ ਪਿਆ। ਡੀਐਸਪੀ ਜਵਾਲਾਮੁਖੀ ਆਰਪੀ ਜਸਵਾਲ ਨੇ ਦੱਸਿਆ ਕਿ 194ਬੀ ਐਨਐਸਐਸ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਦੀ ਜਾਂਚ ਕਰ ਰਹੀ ਹੈ ਅਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ।