ਸਾਬਕਾ ਮੰਤਰੀ ਕਿਸ਼ਨ ਕਪੂਰ ਦਾ ਹੋਇਆ ਦਿ*ਹਾਂਤ, PGI ‘ਚ ਲਏ ਆਖਰੀ ਸਾਹ
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਕਿਸ਼ਨ ਕਪੂਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਕਪੂਰ 74 ਸਾਲ ਦੇ ਸਨ। ਉਨ੍ਹਾਂ ਲੰਬੀ ਬਿਮਾਰੀ ਤੋਂ ਬਾਅਦ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ ਰੇਖਾ ਕਪੂਰ, ਪੁੱਤਰ ਸ਼ਾਸ਼ਵਤ ਕਪੂਰ ਅਤੇ ਬੇਟੀ ਪ੍ਰਗਤੀ ਕਪੂਰ ਛੱਡ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਨ।
ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ
ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਉਨ੍ਹਾਂ ਦੇ ਜੱਦੀ ਪਿੰਡ ਧਰਮਸ਼ਾਲਾ ਵਿੱਚ ਕੀਤਾ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਸਮੇਤ ਪਾਰਟੀ ਦੇ ਕਈ ਪ੍ਰਮੁੱਖ ਨੇਤਾਵਾਂ ਨੇ ਭਾਜਪਾ ਦੇ ਸੀਨੀਅਰ ਨੇਤਾ, ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਕਿਸ਼ਨ ਕਪੂਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜੇਪੀ ਨੱਡਾ ਨੇ ਕਪੂਰ ਨੂੰ ਨਿਮਰਤਾ ਭਰੇ, ਦੋਸਤਾਨਾ ਅਤੇ ਦੂਰਦਰਸ਼ੀ ਨੇਤਾ ਦੱਸਿਆ। ਉਨ੍ਹਾਂ ਨੇ ਆਪਣੇ ਨੇੜਲੇ ਸਬੰਧਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਪੂਰ ਨਾਲ ਵਿਧਾਨ ਸਭਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਕਪੂਰ ਦੇ ਦਿਹਾਂਤ ਨੂੰ ਨਿੱਜੀ ਘਾਟਾ ਦੱਸਦੇ ਹੋਏ ਨੱਡਾ ਨੇ ਕਿਹਾ ਕਿ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਰਿਕਾਰਡ ਫਰਕ ਨਾਲ ਜਿੱਤੀ ਸੀ ਕਾਂਗੜਾ ਸੀਟ
ਸਾਲ 2019 ਵਿੱਚ ਪਾਰਟੀ ਹਾਈਕਮਾਂਡ ਨੇ ਸ਼ਾਂਤਾ ਕੁਮਾਰ ਦੀ ਥਾਂ ਹਿਮਾਚਲ ਸਰਕਾਰ ਦੇ ਮੰਤਰੀ ਕਿਸ਼ਨ ਕਪੂਰ ਨੂੰ ਕਾਂਗੜਾ ਲੋਕ ਸਭਾ ਸੀਟ ਤੋਂ ਨਾਮਜ਼ਦ ਕੀਤਾ ਉਨ੍ਹਾਂ ਨੇ ਕਾਂਗੜਾ ਸੰਸਦੀ ਹਲਕੇ ਦੀ ਸੀਟ ਵੋਟਾਂ ਦੇ ਰਿਕਾਰਡ ਫਰਕ ਨਾਲ ਜਿੱਤੀ ਸੀ। ਉਨ੍ਹਾਂ ਨੇ 4.77 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ, ਜੋ ਪੂਰੇ ਦੇਸ਼ ਵਿੱਚ 72.2 ਪ੍ਰਤੀਸ਼ਤ ਦੇ ਨਾਲ ਦੂਜੇ ਸਭ ਤੋਂ ਵੱਧ ਵੋਟਿੰਗ ਪ੍ਰਤੀਸ਼ਤ ਹੈ।
“ਇਹ ਕੇਂਦਰ ਸਰਕਾਰ ਦਾ ਬਜਟ ਸੀ ਜਾਂ ਬਿਹਾਰ ਦਾ…’, ਬਜਟ ਤੋਂ ਬਾਅਦ ਵਿਰੋਧੀ ਧਿਰ ਨੇ ਵਿੰਨ੍ਹਿਆ ਨਿਸ਼ਾਨਾ