ਇਮਤਿਹਾਨਾਂ ਤੋਂ ਪਹਿਲਾਂ ਤਣਾਅ ਤੋਂ ਕਿਵੇਂ ਬਚੀਏ? ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਵਿਸ਼ੇਸ਼ ਮੰਤਰ
ਨਵੀ ਦਿੱਲੀ : ‘ਪਰੀਕਸ਼ਾ ਪੇ ਚਰਚਾ’ ਦੇ ਅੱਠਵੇਂ ਐਡੀਸ਼ਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਬੋਰਡ ਪ੍ਰੀਖਿਆਵਾਂ ਬਾਰੇ ਗੱਲਬਾਤ ਕੀਤੀ। ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਇਮਤਿਹਾਨ ਦੇ ਤਣਾਅ ਨੂੰ ਘਟਾਉਣ ਦੇ ਉਪਾਵਾਂ ਬਾਰੇ ਚਰਚਾ ਕੀਤੀ ਗਈ। ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਭਾਰਤ ਮੰਡਪਮ ਵਿੱਚ ਹੋਇਆ। ਇਹ PPC ਦਾ ਅੱਠਵਾਂ ਐਡੀਸ਼ਨ ਹੈ ਅਤੇ ਇਸ ਸਾਲ ਇਸ ‘ਚ ਵਿਸ਼ੇਸ਼ ਤੌਰ ‘ਤੇ ਪ੍ਰੀਖਿਆ-ਸਬੰਧਤ ਤਣਾਅ ਨੂੰ ਘਟਾਉਣ ‘ਤੇ ਧਿਆਨ ਦਿੱਤਾ ਹੈ।
ਆਪਣੇ ਆਪ ਨੂੰ ਪ੍ਰੇਰਿਤ ਕਿਵੇਂ ਕਰੀਏ
ਪੀਐਮ ਮੋਦੀ ਨੇ ਪ੍ਰੀਖਿਆ ਦੇ ਦਬਾਅ ਨਾਲ ਲੜਨ ਲਈ ਵਿਦਿਆਰਥੀਆਂ ਨੂੰ ਪਿਛਲੇ ਸਾਲਾਂ ਦੇ ਪੇਪਰ ਹੱਲ ਕਰਨ ਦੀ ਸਲਾਹ ਦਿੱਤੀ, ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਡਰ ਦੂਰ ਹੋ ਜਾਵੇਗਾ। ਇਸ ਨਾਲ ਸਮੇਂ ਸਿਰ ਪੇਪਰ ਹੱਲ ਕਰਨ ਦਾ ਹੁਨਰ ਵੀ ਸਿੱਖਿਆ ਜਾ ਸਕੇਗਾ ਅਤੇ ਇਸ ਨਾਲ ਪ੍ਰੀਖਿਆ ਦੇ ਸਮੇਂ ਦਿਮਾਗੀ ਦਬਾਅ ਵੀ ਘੱਟ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਉਨ੍ਹਾਂ ਸਵਾਲਾਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਮਹੱਤਵਪੂਰਨ ਹਨ।
ਤਕਨਾਲੋਜੀ ਦੀ ਸਹੀ ਵਰਤੋਂ
ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਸਹੀ ਵਰਤੋਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਤਕਨਾਲੋਜੀ ਕੋਈ ਖ਼ਤਰਨਾਕ ਤੂਫ਼ਾਨ ਨਹੀਂ ਹੈ ਜੋ ਤੁਹਾਨੂੰ ਡੇਗ ਦੇਵੇ। ਨਵੀਨਤਾਵਾਂ ਤੁਹਾਡੇ ਭਲੇ ਲਈ ਹਨ। ਤਕਨਾਲੋਜੀ ਦੀ ਸਹੀ ਵਰਤੋਂ ਕਰੋ ਅਤੇ ਅਜਿਹੀਆਂ ਗਤੀਵਿਧੀਆਂ ਤੋਂ ਬਚੋ ਜੋ ਤੁਹਾਡਾ ਸਮਾਂ ਬਰਬਾਦ ਕਰਦੀਆਂ ਹਨ।
Youtuber ਰਣਵੀਰ ਇਲਾਹਾਬਾਦੀਆ ਅਤੇ ਸਮਯ ਰੈਨਾ ਖਿਲਾਫ ਐੱਫ.ਆਈ.ਆਰ ਦਰਜ, ਜਾਣੋ ਕੀ ਹੈ ਪੂਰਾ ਮਾਮਲਾ