ਭਾਰਤ ਵਿੱਚ ਚੀਨੀ ਵਾਇਰਸ HMPV ਦਾ ਤੀਜਾ ਮਾਮਲਾ ਆਇਆ ਸਾਹਮਣੇ

0
16

ਭਾਰਤ ਵਿੱਚ ਚੀਨੀ ਵਾਇਰਸ HMPV ਦਾ ਤੀਜਾ ਮਾਮਲਾ ਆਇਆ ਸਾਹਮਣੇ

ਨਵੀਂ ਦਿੱਲੀ : ਚੀਨ ਵਿੱਚ ਫੈਲੇ ਕੋਰੋਨਾ ਵਰਗੇ ਵਾਇਰਸ ਐਚਐਮਪੀਵੀ ਦਾ ਭਾਰਤ ਵਿੱਚ ਤੀਜਾ ਕੇਸ ਸਾਹਮਣੇ ਆਇਆ ਹੈ। ਸੋਮਵਾਰ ਨੂੰ ਅਹਿਮਦਾਬਾਦ ਵਿੱਚ 2 ਮਹੀਨੇ ਦੇ ਇੱਕ ਬੱਚੇ ਵਿੱਚ ਹਿਊਮਨ ਮੈਟਾਪਨੀਓਮੋਵਾਇਰਸ (HMPV) ਦੀ ਲਾਗ ਪਾਈ ਗਈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਅਹਿਮਦਾਬਾਦ ‘ਚ 15 ਦਿਨ ਪਹਿਲਾਂ 2 ਮਹੀਨੇ ਦੇ ਬੱਚੇ ਦੀ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਬੱਚੇ ਨੂੰ ਜ਼ੁਕਾਮ ਅਤੇ ਤੇਜ਼ ਬੁਖਾਰ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਪਹਿਲੇ 5 ਦਿਨਾਂ ਤੱਕ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਹੁਣ ਟੈਸਟਾਂ ਵਿੱਚ ਵਾਇਰਸ ਦੀ ਲਾਗ ਦਾ ਪਤਾ ਲੱਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੋ ਮਾਮਲਾ ਦੀ ਕੀਤੀ ਸੀ ਪੁਸ਼ਟੀ

ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਕਰਨਾਟਕ ‘ਚ 3 ਮਹੀਨੇ ਦੀ ਬੱਚੀ ਅਤੇ 8 ਮਹੀਨੇ ਦੇ ਲੜਕੇ ‘ਚ ਇਹ ਵਾਇਰਸ ਦੀ ਜਾਣਕਾਰੀ ਸਾਹਮਣੇ ਆਈ ਸੀ। ਦੋਨਾਂ ਬੱਚਿਆਂ ਦੀ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਜਾਂਚ ਕੀਤੀ ਗਈ। ਕਰਨਾਟਕ ਦੇ ਦੋਵਾਂ ਮਾਮਲਿਆਂ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਬੱਚੇ ਰੁਟੀਨ ਚੈਕਅੱਪ ਲਈ ਹਸਪਤਾਲ ਪੁੱਜੇ ਸਨ। ਜਾਂਚ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਏ CM ਮਾਨ

 

LEAVE A REPLY

Please enter your comment!
Please enter your name here