ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ ਕਈ ਸਵਾਰੀਆਂ ਜ਼ਖਮੀ
ਹਿਮਾਚਲ ਪ੍ਰਦੇਸ਼, 28 ਫਰਵਰੀ : ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ। ਮੰਡੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨੀ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਅੱਜ ਭਾਰੀ ਬਾਰਿਸ਼ ਕਾਰਨ ਬਹੁਤ ਤਬਾਹੀ ਹੋਈ ਹੈ। ਕੁੱਲੂ ਦੇ ਅਖਾੜਾ ਬਾਜ਼ਾਰ ‘ਚ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ। ਇਸ ਦੇ ਨਾਲ ਹੀ ਡਰੇਨ ਵਿੱਚ ਹੜ੍ਹ ਆਉਣ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ। ਇਸ ਤੋਂ ਇਲਾਵਾ ਮਨਾਲੀ ਤੋਂ ਪਠਾਨਕੋਟ ਜਾ ਰਹੀ ਇੱਕ ਨਿੱਜੀ ਬੱਸ ਬਨਾਲਾ ਵਿੱਚ ਢਿੱਗਾਂ ਡਿੱਗਣ ਕਾਰਨ ਪਲਟ ਗਈ।
ਮਲਬਾ ਹਟਾਉਣ ਦਾ ਕੰਮ ਜਾਰੀ
ਇਸ ਹਾਦਸੇ ਚ ਡਰਾਈਵਰ-ਕੰਡਕਟਰ ਦੇ ਨਾਲ-ਨਾਲ ਦੋ ਸਵਾਰੀਆਂ ਵੀ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਇਲਾਜ ਲਈ ਸੀਐਚਸੀ ਨਗਵਾਈ ਲਿਜਾਇਆ ਗਿਆ। ਹਾਲਾਂਕਿ, ਹਾਦਸੇ ਦੌਰਾਨ ਇਹ ਬੱਸ ਸੜਕ ਕਿਨਾਰੇ ਦੀਵਾਰ ਕੋਲ ਜਾ ਕੇ ਰੁਕ ਗਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਤੋਂ ਇਲਾਵਾ ਭਾਰੀ ਬਰਫ਼ਬਾਰੀ ਕਾਰਨ ਪੂਰੇ ਲਾਹੌਲ-ਸਪੀਤੀ ਜ਼ਿਲ੍ਹੇ, ਚੰਬਾ ਦੀ ਪੰਗੀ ਅਤੇ ਕਿਨੌਰ ਜ਼ਿਲ੍ਹੇ ਦਾ ਸੰਪਰਕ ਟੁੱਟ ਗਿਆ ਹੈ।ਮਲਬਾ ਹਟਾਉਣ ਦਾ ਕੰਮ ਜਾਰੀ ਹੈ।
2 ਆਸਕਰ ਜੇਤੂ ਇਸ ਦਿੱਗਜ ਅਦਾਕਾਰ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਪਤਨੀ ਅਤੇ ਕੁੱਤੇ ਦੀਆਂ ਵੀ ਮਿਲੀਆਂ ਲਾ/ਸ਼ਾਂ