ਭਲਕੇ ਦਿੱਲੀ ਦੌਰੇ ‘ਤੇ ਹਿਮਾਚਲ ਸੀਐਮ ਸੁੱਖੂ; ਖੜਗੇ-ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ || National news

0
115

ਭਲਕੇ ਦਿੱਲੀ ਦੌਰੇ ‘ਤੇ ਹਿਮਾਚਲ ਸੀਐਮ ਸੁੱਖੂ; ਖੜਗੇ-ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਭਲਕੇ ਦਿੱਲੀ ਜਾਣਗੇ। ਦੱਸਿਆ ਮੁੱਖ ਮੰਤਰੀ ਸੁੱਖੂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਦੋ ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣਗੇ।

ਜਸ਼ਨ ਦੀਆਂ ਤਿਆਰੀਆਂ ਸ਼ੁਰੂ

ਦੱਸ ਦੇਈਏ ਕਿ ਕਾਂਗਰਸ ਸਰਕਾਰ 11 ਦਸੰਬਰ 2024 ਨੂੰ 2 ਸਾਲ ਪੂਰੇ ਕਰਨ ਜਾ ਰਹੀ ਹੈ। ਇਸ ਮੌਕੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ਚ ਬਿਲਾਸਪੁਰ ਵਿੱਚ ਜਸ਼ਨ ਮਨਾਇਆ ਜਾਵੇਗਾ। ਇਸ ਦੇ ਲਈ ਮੁੱਖ ਮੰਤਰੀ ਤਿੰਨ ਵੱਡੇ ਨੇਤਾਵਾਂ ਨੂੰ ਸੱਦਾ ਦੇਣ ਲਈ ਦਿੱਲੀ ਜਾ ਰਹੇ ਹਨ। ਸੂਬਾ ਸਰਕਾਰ ਨੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਿੱਚ ਸਰਕਾਰ ਦੋ ਸਾਲਾਂ ਦੀਆਂ ਪ੍ਰਾਪਤੀਆਂ ਗਿਣਵਾਏਗੀ ਅਤੇ ਕੁਝ ਨਵੀਆਂ ਯੋਜਨਾਵਾਂ ਦਾ ਐਲਾਨ ਕਰ ਸਕਦੀ ਹੈ।

ਇਹ ਵੀ ਪੜੋ : ਚੋਣ ਕਮਿਸ਼ਨ ਦੀ ਵੱਡੀ ਕਾਰਵਾਈ; ਸੱਤ ਪੁਲਿਸ ਮੁਲਾਜ਼ਮ ਮੁਅੱਤਲ

 

LEAVE A REPLY

Please enter your comment!
Please enter your name here