ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ
ਹਿਮਾਚਲ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਜਾਰੀ ਹੈ। ਖ਼ਰਾਬ ਮੌਸਮ ਕਾਰਨ ਚੰਬਾ, ਕੁੱਲੂ, ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹਿਆਂ ਦੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਮੀਂਹ, ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਚਾਰ ਕੌਮੀ ਮਾਰਗਾਂ ਸਮੇਤ ਸੂਬੇ ਦੀਆਂ ਕਰੀਬ 250 ਸੜਕਾਂ ਬੰਦ ਹੋ ਗਈਆਂ ਹਨ।
ਘਰਾਂ ਅਤੇ ਹੋਟਲਾਂ ਵਿੱਚ ਵੜਿਆ ਪਾਣੀ
ਅੱਜ ਸਵੇਰੇ ਕੁੱਲੂ ਦੇ ਅਖਾੜਾ ਬਾਜ਼ਾਰ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਲੋਕਾਂ ਦੇ ਘਰਾਂ ਅਤੇ ਹੋਟਲਾਂ ਵਿੱਚ ਵੜ ਗਿਆ। ਡਰੇਨ ਵਿੱਚ ਹੜ੍ਹ ਆਉਣ ਕਾਰਨ ਕਈ ਵਾਹਨ ਮਲਬੇ ਹੇਠ ਦੱਬ ਗਏ। ਸੂਬੇ ‘ਚ ਕਈ ਥਾਵਾਂ ‘ਤੇ ਸੜਕਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸ਼ਿਮਲਾ ਨੂੰ ਕਿਨੌਰ ਜ਼ਿਲ੍ਹੇ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ 5 ਵੀ ਨਿਗੁਲਸਾਰੀ ਨੇੜੇ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਹੋਲੀ-ਚੰਬਾ ਸੜਕ ‘ਤੇ ਵੀ ਵੱਡੇ ਪੱਧਰ ‘ਤੇ ਜ਼ਮੀਨ ਖਿਸਕ ਗਈ ਹੈ। ਇਸ ਕਾਰਨ ਗਰੋਲਾ ਨੇੜੇ ਇਸ ਸੜਕ ਬੰਦ ਹੋ ਗਈ ਹੈ।
ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ ਕਈ ਸਵਾਰੀਆਂ ਜ਼ਖਮੀ