ਤਾਮਿਲਨਾਡੂ ਦੇ ਨੀਲਗਿਰੀ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਸਕੂਲ -ਕਾਲਜ ਵੀ ਕੀਤੇ ਗਏ ਬੰਦ
ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ‘ਚ ਭਾਰੀ ਮੀਂਹ ਕਾਰਨ ਅੱਜ ਜ਼ਿਲੇ ਦੇ ਸਕੂਲਾਂ ਅਤੇ ਕਾਲਜਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਕੁਲੈਕਟਰ ਲਕਸ਼ਮੀ ਭਵਿਆ ਨੇ ਇਹ ਐਲਾਨ ਕੀਤਾ ਹੈ। ਦੱਸ ਦਈਏ ਕਿ ਤਾਮਿਲਨਾਡੂ ਦੇ ਕਈ ਹਿੱਸਿਆਂ ‘ਚ ਸ਼ਨੀਵਾਰ ਸਵੇਰ ਤੋਂ ਹੀ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। 30 ਨਵੰਬਰ ਸ਼ਨੀਵਾਰ ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਤੱਟਾਂ ਨਾਲ ਟਕਰਾਉਣ ਵਾਲੇ ਚੱਕਰਵਾਤੀ ਤੂਫਾਨ ਫੈਂਗਲ ਨੇ ਕਈ ਖੇਤਰਾਂ, ਖਾਸ ਕਰਕੇ ਕੁੱਡਲੋਰ ਵਿੱਚ ਵਿਆਪਕ ਹੜ੍ਹ ਲਿਆ ਦਿੱਤਾ ਹੈ।
ਅੱਜ ਹਨੇਰੀ ਅਤੇ ਬਿਜਲੀ ਦੇ ਨਾਲ ਬਾਰਿਸ਼ ਦਾ ਅਲਰਟ
ਮੌਸਮ ਵਿਭਾਗ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ‘ਚ ਅੱਜ ਹਨੇਰੀ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਤਾਂ ਜੋ ਬੱਚਿਆਂ ਨੂੰ ਸਕੂਲ-ਕਾਲਜ ਜਾਣ ਵਿੱਚ ਕੋਈ ਦਿੱਕਤ ਨਾ ਆਵੇ।
ਇਹ ਵੀ ਪੜੋ: ਸੁਖਬੀਰ ਬਾਦਲ ਸਮੇਤ ਵੱਡੀ ਗਿਣਤੀ ’ਚ ਅਕਾਲੀ ਆਗੂ ਅੱਜ ਸ੍ਰੀ ਅਕਾਲ ਤਖਤ ਵਿਖੇ ਹੋਣਗੇ ਪੇਸ਼
ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਭਲਕੇ ਤਾਮਿਲਨਾਡੂ, ਪੁਡੁਵਈ ਅਤੇ ਕਰਾਈਕਲ ਦੇ ਵੱਖ-ਵੱਖ ਸਥਾਨਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਣਾ ਜਤਾਈ ਗਈ ਹੈ। ਨੀਲਗਿਰੀਸ, ਕੋਇੰਬਟੂਰ, ਤਿਰੁਪੁਰ, ਥੇਨੀ, ਡਿੰਡੀਗੁਲ ਅਤੇ ਇਰੋਡ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।