ਅੱਜ ਹਰਿਆਣਾ ਦੌਰੇ ‘ਤੇ PM ਮੋਦੀ, ਦੇਣਗੇ ਵੱਡੀ ਸੌਗਾਤ
ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੌਰੇ ‘ਤੇ ਹਨ। ਉਹ ਪਾਣੀਪਤ ਵਿੱਚ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੀ ‘ਬੀਮਾ ਸਖੀ’ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਦੇ ਲਈ ਸੈਕਟਰ 13-17 ਦੇ ਦੁਸਹਿਰਾ ਗਰਾਊਂਡ ਵਿੱਚ ਵੱਡਾ ਪੰਡਾਲ ਲਾਇਆ ਗਿਆ ਹੈ। 32 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਮਾਗਮ ਵਾਲੀ ਜਗ੍ਹਾ ਦੇ ਆਲੇ-ਦੁਆਲੇ 2 ਕਿਲੋਮੀਟਰ ਤੱਕ ਐਸਪੀਜੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ।
ਕਈ ਸਕੂਲ ਬੰਦ
ਅੱਜ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ “ਅਸੀਂ ਦੇਸ਼ ਭਰ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਦੇ ਸਸ਼ਕਤੀਕਰਨ ਲਈ ਵਚਨਬੱਧ ਹਾਂ।ਅੱਜ ਦੁਪਹਿਰ ਕਰੀਬ 2 ਵਜੇ ਹਰਿਆਣਾ ਦੇ ਪਾਣੀਪਤ ਵਿੱਚ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ। ਇਸ ਦੌਰਾਨ ਮੈਂ ਕਈ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਾਂਗਾ।” ਪੀਐਮ ਦੇ ਦੌਰੇ ਦੇ ਮੱਦੇਨਜ਼ਰ ਪਾਣੀਪਤ ਦੇ ਕੁਝ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਨਰਿੰਦਰ ਮੋਦੀ ਇਸ ਤੋਂ ਪਹਿਲਾ 22 ਜਨਵਰੀ 2015 ਨੂੰ ਪਾਣੀਪਤ ਆਏ ਸਨ।
ਇਹ ਵੀ ਪੜੋ: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ;15 ਜ਼ਿਲਿਆਂ ‘ਚ ਅਲਰਟ ਹੋਇਆ ਜਾਰੀ