ਹਰਿਆਣਾ ਸਰਕਾਰ ਨੇ ਰੋਹਿੰਗਿਆ ਸ਼ਰਨਾਰਥੀਆਂ ਖਿਲਾਫ ਅਪਣਾਇਆ ਸਖਤ ਰੁਖ, ਪੁਲਿਸ ਕਰ ਰਹੀ ਕਾਗਜ਼ਾਂ-ਪੱਤਰਾਂ ਦੀ ਜਾਂਚ ਪੜਤਾਲ, ਦਿੱਲੀ ਬਾਰਡਰ ‘ਤੇ ਵੀ ਵਧਾਈ ਸਖ਼ਤੀ
ਹਰਿਆਣਾ : ਹਰਿਆਣਾ ਦੀ ਭਾਜਪਾ ਸਰਕਾਰ ਸੂਬੇ ‘ਚ ਵੱਸੇ ਰੋਹਿੰਗਿਆ ਮੁਸਲਮਾਨਾਂ ਨੂੰ ਬਾਹਰ ਕੱਢਣ ਦੀ ਤਿਆਰੀ ‘ਚ ਜੁੱਟ ਗਈ ਹੈ। ਇਸ ਦੇ ਲਈ ਪੁਲਸ ਅਤੇ ਖੁਫੀਆ ਏਜੰਸੀਆਂ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਦੀਆਂ ਟੀਮਾਂ ਲਗਾਤਾਰ ਝੁੱਗੀਆਂ-ਝੋਪੜੀਆਂ ਵਿੱਚ ਜਾ ਕੇ ਲੋਕਾਂ ਦੇ ਪਛਾਣ ਪੱਤਰਾਂ ਦੀ ਜਾਂਚ ਕਰ ਰਹੀਆਂ ਹਨ।
ਪੁਲਿਸ ਅਤੇ ਸੀਆਈਡੀ ਅਲਰਟ
ਸਰਕਾਰ ਨੇ ਦਿੱਲੀ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੀ ਪੁਲਿਸ ਅਤੇ ਸੀਆਈਡੀ ਨੂੰ ਅਲਰਟ ਰਹਿਣ ਲਈ ਕਿਹਾ ਹੈ। ਭਾਜਪਾ ਦਾ ਕਹਿਣਾ ਹੈ ਕਿ ਜਦੋਂ ਕਾਂਗਰਸ ਰਾਜ ਵਿੱਚ ਸੱਤਾ ਵਿੱਚ ਸੀ ਤਾਂ ਬੰਗਲਾਦੇਸ਼ ਤੋਂ ਆਏ ਰੋਹਿੰਗਿਆ ਮੁਸਲਮਾਨਾਂ ਨੂੰ ਰੇਵਾੜੀ, ਨੂਹ, ਮਹਿੰਦਰਗੜ੍ਹ ਅਤੇ ਫਰੀਦਾਬਾਦ ਵਿੱਚ ਵਸਾਇਆ ਗਿਆ ਸੀ। ਖੁਫੀਆ ਏਜੰਸੀਆਂ ਨੇ ਚੌਕਸ ਕੀਤਾ ਹੈ ਕਿ ਇਹ ਰੋਹਿੰਗਿਆ ਸੂਬੇ ‘ਚ ਅਪਰਾਧ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜੋ : ਪੰਜਾਬ ਸਣੇ ਚੰਡੀਗੜ੍ਹ ‘ਚ ਮੀਂਹ ਦਾ ਅਲਰਟ, ਕਈ ਥਾਈਂ ਗੜੇਮਾਰੀ ਦੀ ਵੀ ਸੰਭਾਵਨਾ
ਹਰਿਆਣਾ ਸਰਕਾਰ ਦੇ ਅੰਕੜਿਆਂ ਅਨੁਸਾਰ ਪੂਰੇ ਸੂਬੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ 600 ਤੋਂ 700 ਪਰਿਵਾਰ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਵੋਟਰ ਕਾਰਡ ਵੀ ਬਣ ਚੁੱਕੇ ਹਨ। ਇਕੱਲੇ ਮੇਵਾਤ ਵਿਚ ਕਰੀਬ ਦੋ ਹਜ਼ਾਰ ਰੋਹਿੰਗਿਆ ਰਹਿੰਦੇ ਹਨ। ਸਰਕਾਰ ਨੂੰ ਸ਼ੱਕ ਹੈ ਕਿ ਨੂਹ ਵਿਚ ਵੀ ਰੋਹਿੰਗਿਆ ਮੁਸਲਮਾਨਾਂ ਦੀ ਗਿਣਤੀ ਵਧ ਰਹੀ ਹੈ।