ਹਰਿਆਣਾ: ਜੀਂਦ ਵਿੱਚ ਸੀਐਨਜੀ ਗੈਸ ਸਿਲੰਡਰਾਂ ਨਾਲ ਭਰੇ ਇੱਕ ਟੈਂਕਰ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਵੱਡਾ ਹਾਦਸਾ ਹੋਣੋਂ ਟਲ ਗਿਆ। ਗੈਸ ਲੀਕ ਦਾ ਪਤਾ ਲਗਦੇ ਹੀ ਟੈਂਕਰ ਚਾਲਕ ਨੇ ਸੜਕ ਦੇ ਵਿਚਕਾਰ ਟੈਂਕਰ ਰੋਕ ਲਿਆ ਅਤੇ ਗੈਸ ਲੀਕ ਹੋਣ ਵਾਲੇ ਸਿਲੰਡਰ ਦੀ ਪਾਈਪ ਨੂੰ ਰੋਕਣ ਲਈ ਆਰਜ਼ੀ ਹੱਲ ਕੱਢਿਆ। ਇਸ ਦੇ ਨਾਲ ਹੀ ਇਸ ਦੀ ਸੂਚਨਾ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਆਸ-ਪਾਸ ਦੇ ਲੋਕਾਂ ਨੂੰ ਦੂਰ ਕੀਤਾ।
ਦਿੱਲੀ-NCR ‘ਚ ਪ੍ਰਦੂਸ਼ਣ ਵਧਣ ਕਾਰਨ GRAP 1 ਲਾਗੂ, ਪੜ੍ਹੋ ਕਿਹੜੀਆਂ-ਕਿਹੜੀਆਂ ਚੀਜ਼ਾਂ ‘ਤੇ ਪਾਬੰਦੀ
ਜਾਣਕਾਰੀ ਅਨੁਸਾਰ ਉਚਾਨਾ ਦੇ ਖਾਪੜ ਪਿੰਡ ਦਾ ਪ੍ਰਦੀਪ ਵੀਰਵਾਰ ਸਵੇਰੇ ਇੱਕ ਟੈਂਕਰ ਵਿੱਚ ਸੀਐਨਜੀ ਸਿਲੰਡਰ ਵਿੱਚ ਆਨਲਾਈਨ ਸੀਐਨਜੀ ਰੀਫਿਲ ਕਰਵਾ ਕੇ ਗਿਆ ਸੀ। ਜਦੋਂ ਉਸ ਨੂੰ ਇਕ ਸੁੰਨਸਾਨ ਪਿੰਡ ਨੇੜੇ ਅਚਾਨਕ ਗੈਸ ਲੀਕ ਹੋਣ ਦੀ ਬਦਬੂ ਆਈ ਤਾਂ ਉਸ ਨੇ ਟੈਂਕਰ ਨੂੰ ਸਾਈਡ ’ਤੇ ਰੋਕ ਕੇ ਗੱਡੀ ਦੇ ਉਪਰ ਚੜ੍ਹ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸਨੇ ਦੇਖਿਆ ਕਿ ਇੱਕ ਸਿਲੰਡਰ ਵਿੱਚੋਂ ਇੱਕ ਪਾਈਪ ਨਿਕਲੀ ਹੋਈ ਸੀ ਅਤੇ ਉਸ ਵਿੱਚੋਂ ਗੈਸ ਲੀਕ ਹੋ ਰਹੀ ਸੀ। ਫਿਰ ਸਿਲੰਡਰ ਦੀ ਪਾਈਪ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤੀ ਗਈ। ਗੈਸ ਲੀਕ ਹੋਣ ਦੀ ਖ਼ਬਰ ਸੁਣਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਵਾਹਨ ਸੜਕ ’ਤੇ ਖੜ੍ਹੇ ਟੈਂਕਰ ਤੋਂ ਦੂਰ ਕਰ ਦਿਤੇ ਗਏ। ਗੱਡੀ ਵਿੱਚ 50 ਤੋਂ ਵੱਧ ਸੀਐਨਜੀ ਸਿਲੰਡਰ ਫਿੱਟ ਕੀਤੇ ਹੋਏ ਸਨ ਅਤੇ ਜੇਕਰ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।