ਹਰਿਆਣਾ, 12 ਮਾਰਚ: ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆ ਚੁਕੇ ਹਨ। ਇਸ ਚੋਣ ਵਿੱਚ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦਰਮਿਆਨ ਸੀ। ਹਾਲਾਂਕਿ, ਭਾਜਪਾ ਨੇ ਇਸ ਚੋਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ 10 ਵਿੱਚੋਂ 9 ਨਗਰ ਨਿਗਮ ਜਿੱਤ ਲਏ ਹਨ। ਇਸ ਦੇ ਨਾਲ ਹੀ ਕਾਂਗਰਸ ਪੂਰੀ ਤਰ੍ਹਾਂ ਹਾਰ ਗਈ ਹੈ।
9 ਨਗਰ ਨਿਗਮਾਂ ‘ਚ ਭਾਜਪਾ ਨੂੰ ਮਿਲੀ ਵੱਡੀ ਜਿੱਤ
ਭਾਜਪਾ ਨੇ 10 ਵਿੱਚੋਂ 9 ਨਗਰ ਨਿਗਮ ਜਿੱਤੇ ਹਨ। ਕਾਂਗਰਸ ਬੁਰੀ ਹਾਰ ਗਈ ਹੈ। ਮਾਨੇਸਰ ਨਗਰ ਨਿਗਮ ਤੋਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਗੜ੍ਹ ਰੋਹਤਕ ਵਿੱਚ ਵੀ ਕਾਂਗਰਸ ਜਿੱਤ ਨਹੀਂ ਸਕੀ। ਮਾਨੇਸਰ ਨਗਰ ਨਿਗਮ ਵਿੱਚ ਆਜ਼ਾਦ ਡਾ: ਇੰਦਰਜੀਤ ਯਾਦਵ ਨੇ ਚੋਣ ਜਿੱਤੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਸੁੰਦਰ ਲਾਲ ਨੂੰ ਹਰਾਇਆ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਸੰਸਦੀ ਹਲਕੇ ਕਰਨਾਲ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਮੇਅਰ ਦੀ ਚੋਣ ਜਿੱਤੀ ਹੈ।
ਹਰਿਆਣਾ ਦੇ 10 ਨਗਰ ਨਿਗਮ
ਪਾਣੀਪਤ— ਬੀ.ਜੇ.ਪੀ
ਗੁਰੂਗ੍ਰਾਮ— ਬੀ.ਜੇ.ਪੀ
ਫਰੀਦਾਬਾਦ — ਬੀ.ਜੇ.ਪੀ
ਮਾਨੇਸਰ – ਆਜ਼ਾਦ
ਅੰਬਾਲਾ — ਬੀ.ਜੇ.ਪੀ
ਯਮੁਨਾਨਗਰ— ਬੀ.ਜੇ.ਪੀ
ਹਿਸਾਰ — ਬੀ.ਜੇ.ਪੀ
ਕਰਨਾਲ — ਬੀ.ਜੇ.ਪੀ
ਰੋਹਤਕ — ਬੀ.ਜੇ.ਪੀ
ਸੋਨੀਪਤ— ਬੀ.ਜੇ.ਪੀ
ਕਦੋ ਹੋਈ ਸੀ ਵੋਟਿੰਗ
ਦੱਸ ਦਈਏ ਕਿ ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ, ਯਮੁਨਾਨਗਰ, ਗੁਰੂਗ੍ਰਾਮ ਅਤੇ ਮਾਨੇਸਰ ਵਿੱਚ 2 ਮਾਰਚ ਨੂੰ ਵੋਟਿੰਗ ਹੋਈ ਸੀ। ਅੰਬਾਲਾ ਅਤੇ ਸੋਨੀਪਤ ਵਿੱਚ ਮੇਅਰ ਦੇ ਅਹੁਦੇ ਲਈ ਉਪ ਚੋਣ ਲਈ ਵੀ ਇਸੇ ਦਿਨ ਵੋਟਿੰਗ ਹੋਈ। ਇਸੇ ਦਿਨ 21 ਨਗਰ ਪਾਲਿਕਾਵਾਂ ਲਈ ਵੀ ਵੋਟਾਂ ਪਈਆਂ। ਪਾਣੀਪਤ ‘ਚ 9 ਮਾਰਚ ਨੂੰ ਵੋਟਿੰਗ ਹੋਈ ਸੀ।