ਸਿਰਸਾ ‘ਚ ਟਰੇਨ ਤੋਂ ਡਿੱਗ ਕੇ 5 ਸਾਲਾ ਬੱਚੀ ਦੀ ਮੌ.ਤ
ਹਰਿਆਣਾ: ਸਿਰਸਾ ਜ਼ਿਲ੍ਹੇ ਵਿੱਚ ਇੱਕ ਪੰਜ ਸਾਲਾ ਬੱਚੀ ਦੀ ਰੇਲਗੱਡੀ ਤੋਂ ਡਿੱਗ ਕੇ ਮੌਤ ਹੋ ਗਈ। ਜਦੋਂ ਲੜਕੀ ਹੇਠਾਂ ਡਿੱਗੀ ਤਾਂ ਉਸ ਸਮੇ ਪਰਿਵਾਰਕ ਮੈਂਬਰ ਸੁੱਤੇ ਪਏ ਸਨ। ਯਾਤਰੀਆਂ ਨੇ ਲੜਕੀ ਦੇ ਡਿੱਗਣ ਦੀ ਸੂਚਨਾ ਪਰਿਵਾਰ ਨੂੰ ਦਿੱਤੀ। ਇਸ ਤੋਂ ਬਾਅਦ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ ਗਿਆ।
ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ
ਜਾਣਕਾਰੀ ਅਨੁਸਾਰ ਬਿਹਾਰ ਦੇ ਮੱਧਪੁਰਾ ਦਾ ਰਹਿਣ ਵਾਲਾ ਅਮਿਤ ਕੁਮਾਰ ਆਪਣੇ ਪਰਿਵਾਰ ਨਾਲ ਹਿਸਾਰ ਜ਼ਿਲ੍ਹੇ ਦੇ ਆਦਮਪੁਰ ਇਲਾਕੇ ਲਈ ਰੇਲਗੱਡੀ ਵਿੱਚ ਸਫ਼ਰ ਕਰ ਰਿਹਾ ਸੀ। ਉਨ੍ਹਾਂ ਦੇ ਨਾਲ ਪੰਜ ਸਾਲ ਦੀ ਸ੍ਰਿਸ਼ਟੀ ਸਮੇਤ ਦੋ ਬੱਚੇ ਵੀ ਸਨ। ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ ਤਾਂ ਕਾਲਾਂਵਾਲੀ ਰੇਲਵੇ ਸਟੇਸ਼ਨ ਨੇੜੇ ਅਚਾਨਕ ਲੜਕੀ ਹੇਠਾਂ ਡਿੱਗ ਗਈ। ਟਰੇਨ ਕਰੀਬ ਤਿੰਨ ਕਿਲੋਮੀਟਰ ਅੱਗੇ ਜਾ ਕੇ ਰੁਕੀ। ਪਰਿਵਾਰ ਵਾਲੇ ਤਿੰਨ ਕਿਲੋਮੀਟਰ ਪਿੱਛੇ ਭੱਜ ਕੇ ਆਏ। ਇਸ ਤੋਂ ਬਾਅਦ ਲੜਕੀ ਨੂੰ ਕਾਲਾਂਵਾਲੀ ਸਥਿਤ ਸੀ.ਐਚ.ਸੀ ਲਿਜਾਇਆ ਗਿਆ ਪਰ ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ।