ਮਾਂ ਦੀ ਮੌ/ਤ ਦਾ ਦੁੱਖ ਨਾ ਝਲਦਿਆਂ ਪੁੱਤਰ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ
ਹਰਿਆਣਾ: ਗੁਰੂਗ੍ਰਾਮ ‘ਚ ਮਾਂ ਪੁੱਤ ਦੇ ਪਿਆਰ ਦੀ ਵਿਲੱਖਣ ਮਿਸਾਲ ਸਾਹਮਣੇ ਆਈ ਹੈ। ਇਥੇ ਆਪਣੀ ਮਾਂ ਦਾ ਅੰਤਿਮ ਸਸਕਾਰ ਕਰਦੇ ਹੋਏ ਪੁੱਤਰ ਦੀ ਵੀ ਮੌਤ ਹੋ ਗਈ। ਸ਼ਮਸ਼ਾਨਘਾਟ ‘ਚ ਸਸਕਾਰ ਸਮੇਂ ਬੇਟੇ ਦੀ ਛਾਤੀ ਵਿਚ ਤੇਜ਼ ਦਰਦ ਹੋਇਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸਤੀਸ਼ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਘਟਨਾ ਨਾਲ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ।
ਮਾਂ ਦੇ ਅੰਤਿਮ ਸਸਕਾਰ ਮੌਕੇ ਛਾਤੀ ਚ ਹੋਇਆ ਦਰਦ
ਪ੍ਰਾਪਤ ਜਾਣਕਾਰੀ ਅਨੁਸਾਰ 2 ਜਨਵਰੀ ਨੂੰ ਵਾਰਡ ਨੰਬਰ 16 ਦੇ ਮੁਹੱਲਾ ਪਠਾਣ ਵਾੜਾ ਦੀ ਰਹਿਣ ਵਾਲੀ ਧਰਮ ਦੇਵੀ (92) ਦੀ ਮੌਤ ਹੋ ਗਈ ਸੀ। ਉਹ ਘਰ ਦੀ ਸਭ ਤੋਂ ਬਜ਼ੁਰਗ ਸੀ। ਅੰਤਿਮ ਸਸਕਾਰ ਲਈ ਪਰਿਵਾਰ, ਰਿਸ਼ਤੇਦਾਰ ਅਤੇ ਜਾਣਕਾਰ ਸ਼ਮਸ਼ਾਨ ਘਾਟ ਪੁੱਜੇ ਹੋਏ ਸਨ। ਇਸ ਦੌਰਾਨ ਜਦੋਂ ਪੁੱਤਰ ਸਤੀਸ਼ ਚਿਖਾ ਨੂੰ ਅਗਨੀ ਦੇਣ ਲੱਗਾ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗਾ। ਫਿਰ ਅਚਾਨਕ ਉਹ ਆਪਣੀ ਛਾਤੀ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਬੈਠ ਗਿਆ। ਲੋਕ ਸਮਝਦੇ ਰਹੇ ਕਿ ਸ਼ਾਇਦ ਉਹ ਆਪਣੀ ਮਾਂ ਦੀ ਮੌਤ ਦੇ ਸੋਗ ਵਿੱਚ ਛਾਤੀ ਫੜੀ ਬੈਠਾ ਹੈ, ਪਰ ਦੇਖਦੇ ਹੀ ਦੇਖਦੇ ਉਹ ਬੇਹੋਸ਼ ਹੋ ਗਿਆ।
ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਨੇ ਸਤੀਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸਤੀਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਧੁੰਦ ਕਾਰਨ ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ, ਕਈ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਗਈਆਂ ਡਾਇਵਰਟ









