ਗੁਜਰਾਤ ਦੇ ਸੂਰਤ ਵਿੱਚ ਸ਼ੁੱਕਰਵਾਰ ਤੜਕੇ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਭਿਆਨਕ ਅੱਗ ਕਾਰਨ ਕੁਝ ਲੋਕ ਉੱਪਰਲੀਆਂ ਮੰਜ਼ਿਲਾਂ ‘ਤੇ ਫਸ ਗਏ। ਜਿਸ ਤੋਂ ਬਾਅਦ ਫਾਇਰ ਫਾਈਟਰਜ਼ ਨੇ ਛੱਤ ‘ਤੇ ਫਸੇ 18 ਲੋਕਾਂ ਨੂੰ ਬਚਾਇਆ।
ਵਾਰਾਣਸੀ ਪਹੁੰਚੇ ਪੀਐਮ ਮੋਦੀ; 3884 ਕਰੋੜ ਰੁਪਏ ਦੀਆਂ ਦੇਣਗੇ ਸੌਗਾਤਾਂ
ਸੂਰਤ ਦੇ ਮੇਅਰ ਦਕਸ਼ੇਸ਼ ਮਾਵਾਨੀ ਨੇ ਕਿਹਾ ਕਿ ਸ਼ਹਿਰ ਦੇ ਵੇਸੂ ਇਲਾਕੇ ਵਿੱਚ ਬਹੁ-ਮੰਜ਼ਿਲਾ ਹੈਪੀ ਐਕਸਲੈਂਸੀਆ ਇਮਾਰਤ ਦੀ ਸੱਤਵੀਂ ਮੰਜ਼ਿਲ ‘ਤੇ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗੀ ਅਤੇ ਜਲਦੀ ਹੀ ਦੋ ਉੱਪਰਲੀਆਂ ਮੰਜ਼ਿਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਚਾਨਕ ਲੱਗੀ ਅੱਗ ਕਾਰਨ ਭਗਦੜ ਮਚ ਗਈ। ਅੱਗ ਤੋਂ ਬਚਣ ਲਈ ਕੁਝ ਲੋਕ ਉੱਪਰਲੀਆਂ ਮੰਜ਼ਿਲਾਂ ਵੱਲ ਭੱਜੇ।
ਬਚਾਏ ਗਏ ਇੱਕ ਨਿਵਾਸੀ ਨੇ ਕਿਹਾ ਕਿ ਬਹੁਤ ਸਾਰੇ ਲੋਕ ਧੂੰਏਂ ਅਤੇ ਅੱਗ ਤੋਂ ਬਚਣ ਲਈ ਛੱਤ ‘ਤੇ ਚਲੇ ਗਏ। ਸੰਘਣੇ ਧੂੰਏਂ ਅਤੇ ਅੱਗ ਕਾਰਨ ਪੌੜੀਆਂ ਤੋਂ ਹੇਠਾਂ ਜਾਣਾ ਅਸੰਭਵ ਸੀ। ਸੂਰਤ ਫਾਇਰ ਬ੍ਰਿਗੇਡ ਨੇ ਨਿਵਾਸੀਆਂ ਨੂੰ ਇਮਾਰਤ ਤੋਂ ਹੇਠਾਂ ਆਉਣ ਵਿੱਚ ਮਦਦ ਕੀਤੀ ਅਤੇ ਛੱਤ ‘ਤੇ ਫਸੇ ਅਠਾਰਾਂ ਲੋਕਾਂ ਨੂੰ ਬਚਾਇਆ ਗਿਆ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ, ਜੋ ਇਮਾਰਤ ਦੇ ਸਾਹਮਣੇ ਰਹਿੰਦੇ ਹਨ, ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ।