ਗੁਜਰਾਤ ਦੇ ਜਾਮਨਗਰ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਲੜਾਕੂ ਜਹਾਜ਼ ਕਰੈਸ਼ ਹੋ ਗਿਆ। ਇਹ ਹਾਦਸਾ ਜਾਮਨਗਰ ਸ਼ਹਿਰ ਤੋਂ ਲਗਭਗ 12 ਕਿਲੋਮੀਟਰ ਦੂਰ ਸੁਵਰਦਾ ਪਿੰਡ ਦੇ ਇੱਕ ਖੁੱਲ੍ਹੇ ਮੈਦਾਨ ਵਿੱਚ ਇੱਕ ਅਭਿਆਸ ਮਿਸ਼ਨ ਦੌਰਾਨ ਸਟੇਸ਼ਨ ਤੋਂ ਉਡਾਣ ਭਰਨ ਤੋਂ ਬਾਅਦ ਹੋਇਆ। ਘਟਨਾ ਬਾਅਦ ਜੈਗੁਆਰ ਲੜਾਕੂ ਜਹਾਜ਼ ਦੇ ਕਈ ਟੁਕੜੇ ਹੋ ਗਏ। ਇਲਾਕੇ ‘ਚ ਧੂੰਆਂ ਹੀ ਧੂੰਆਂ ਫੇਲ ਗਿਆ। ਇਸ ਹਾਦਸੇ ਵਿੱਚ ਇਕ ਪਾਇਲਟ ਦੀ ਦਰਦਨਾਕ ਮੌਤ ਹੋ ਗਈ।
ਪੰਜਾਬ ‘ਚ ਭਾਰੀ ਮਾਤਰਾ ‘ਚ ਸ਼ਰਾਬ ਬਰਾਮਦ; ਲਗਭਗ 1300 ਪੇਟੀਆਂ ਜ਼ਬਤ
ਘਟਨਾ ਤੋਂ ਬਾਅਦ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਪਾਇਲਟ ਜ਼ਖਮੀ ਹਾਲਤ ‘ਚ ਜ਼ਮੀਨ ‘ਤੇ ਪਿਆ ਹੈ ਅਤੇ ਉਸ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਜਮ੍ਹਾ ਹੈ। ਨਾਲ ਹੀ, ਜਹਾਜ਼ ਦੇ ਟੁਕੜੇ ਇਧਰ-ਉਧਰ ਖਿੱਲਰੇ ਹੋਏ ਹਨ ਅਤੇ ਅੱਗ ਲੱਗ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਸਥਿਤੀ ਨੂੰ ਸੰਭਾਲਿਆ।
ਫਾਇਰ ਬ੍ਰਿਗੇਡ ਨੇ ਜਹਾਜ਼ ਨੂੰ ਲੱਗੀ ਅੱਗ ਨੂੰ ਬੁਝਾਇਆ। ਕਲੈਕਟਰ ਕੇਤਨ ਠੱਕਰ ਨੇ ਕਿਹਾ ਕਿ ਇਹ ਹਾਦਸਾ ਮਨੁੱਖੀ ਖੇਤਰ ਤੋਂ ਦੂਰ ਇੱਕ ਖੁੱਲ੍ਹੇ ਮੈਦਾਨ ਵਿੱਚ ਹੋਇਆ। ਹਾਦਸੇ ਦਾ ਪਤਾ ਲਗਦੇ ਹੀ ਹਵਾਈ ਸੈਨਾ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ।