ਗੁਜਰਾਤ ‘ਚ ਵੱਡਾ ਹਾਦਸਾ; 35 ਫੁੱਟ ਡੂੰਘੀ ਖਾਈ ‘ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ
ਗੁਜਰਾਤ ਦੇ ਡਾਂਗ ਜ਼ਿਲੇ ‘ਚ ਐਤਵਾਰ ਸਵੇਰੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 17 ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਇਹ ਹਾਦਸਾ ਐਤਵਾਰ ਸਵੇਰੇ ਕਰੀਬ 4.15 ਵਜੇ ਵਾਪਰਿਆ। ਸਾਪੁਤਾਰਾ ਹਿੱਲ ਸਟੇਸ਼ਨ ਨੇੜੇ ਬੱਸ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਖੱਡ ਵਿੱਚ ਜਾ ਡਿੱਗੀ।
17 ਹੋਰ ਵਿਅਕਤੀ ਗੰਭੀਰ ਜ਼ਖ਼ਮੀ
ਜਦੋਂ ਇਹ ਹਾਦਸਾ ਵਾਪਰਿਆ, ਇਹ ਬੱਸ 48 ਸ਼ਰਧਾਲੂਆਂ ਨੂੰ ਮਹਾਰਾਸ਼ਟਰ ਦੇ ਤ੍ਰਿੰਬਕੇਸ਼ਵਰ ਤੋਂ ਗੁਜਰਾਤ ਦੇ ਦਵਾਰਕਾ ਜਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਪੰਜ ਲੋਕਾਂ- ਦੋ ਔਰਤਾਂ ਅਤੇ ਤਿੰਨ ਪੁਰਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਅਧਿਕਾਰੀ ਨੇ ਦੱਸਿਆ ਕਿ ਸ਼ਰਧਾਲੂ ਮੱਧ ਪ੍ਰਦੇਸ਼ ਦੇ ਗੁਨਾ, ਸ਼ਿਵਪੁਰੀ ਅਤੇ ਅਸ਼ੋਕ ਨਗਰ ਜ਼ਿਲ੍ਹਿਆਂ ਦੇ ਸਨ। 17 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਆਹਵਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬਚਾਅ ਕਾਰਜ ਲਗਭਗ ਪੂਰਾ ਹੋ ਚੁੱਕਾ ਹੈ।
ਭਾਰਤ ਵਿੱਚ ਖੁੱਲਣ ਜਾ ਰਹੇ ਹਨ Apple ਦੇ 4 ਨਵੇਂ ਸਟੋਰ, ਮਿਲਣਗੇ ਨਵੇਂ AI ਫੀਚਰਸ