ਵਿਆਹ ਦੇ ਬੰਧਨ ਵਿੱਚ ਬੱਝੇ ਗੌਤਮ ਅਡਾਨੀ ਦੇ ਛੋਟੇ ਬੇਟੇ ਜੀਤ ਅਡਾਨੀ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਨਵੀ ਦਿੱਲੀ: ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇ ਛੋਟੇ ਬੇਟੇ ਜੀਤ ਅਡਾਨੀ ਦਾ ਵਿਆਹ ਹੋ ਗਿਆ ਹੈ। ਉਨ੍ਹਾਂ ਨੇ ਅਹਿਮਦਾਬਾਦ ਵਿੱਚ ਦੀਵਾ ਜੈਮਿਨ ਸ਼ਾਹ ਨਾਲ ਵਿਆਹ ਕੀਤਾ। ਇਸ ਸਮਾਰੋਹ ‘ਚ ਸਿਰਫ ਪਰਿਵਾਰ ਅਤੇ ਦੋਸਤ ਮੌਜੂਦ ਸਨ। ਅਡਾਨੀ ਨੇ ਇਸ ਵਿਆਹ ਨੂੰ ਸਾਦਾ ਰੱਖਿਆ ਹੈ। ਗੌਤਮ ਅਡਾਨੀ ਨੇ ਵਿਆਹ ਸਮਾਗਮ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਦੋਵਾਂ ਨੂੰ ਆਸ਼ੀਰਵਾਦ ਦਿੱਤਾ ਹੈ।
ਇਹ ਵਿਆਹ ਜੈਨ ਪਰੰਪਰਾ ਅਨੁਸਾਰ ਸ਼ਾਂਤੀ ਗ੍ਰਾਮ ਵਿੱਚ ਹੋਇਆ। ਸਿਰਫ ਚੁਣੇ ਹੋਏ ਪਰਿਵਾਰ ਅਤੇ ਦੋਸਤਾਂ ਨੇ ਇਸ ਵਿੱਚ ਹਿੱਸਾ ਲਿਆ। ਕਿਸੇ ਮਸ਼ਹੂਰ ਹਸਤੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਅਡਾਨੀ ਨੇ ਸ਼ਨੀਵਾਰ ਨੂੰ ਕਰਮਚਾਰੀਆਂ ਲਈ ਰਿਸੈਪਸ਼ਨ ਦਾ ਆਯੋਜਨ ਕੀਤਾ ਹੈ। ਅਡਾਨੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਰੱਬ ਦੀ ਕਿਰਪਾ ਨਾਲ, ਜੀਤ ਅਤੇ ਦੀਵਾ ਅੱਜ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਏ ਹਨ। ਇਹ ਇੱਕ ਛੋਟਾ ਅਤੇ ਬਹੁਤ ਹੀ ਨਿੱਜੀ ਸਮਾਗਮ ਸੀ। ਇਸ ਲਈ ਅਸੀਂ ਸਾਰੇ ਸ਼ੁਭਚਿੰਤਕਾਂ ਨੂੰ ਸੱਦਾ ਨਹੀਂ ਦੇ ਸਕੇ।” ਗੌਤਮ ਅਡਾਨੀ ਦੇ ਦੋ ਪੁੱਤਰ ਹਨ- ਕਰਨ ਅਤੇ ਜੀਤ। ਕਰਨ ਦਾ ਵਿਆਹ ਪਰਿਧੀ ਨਾਲ ਹੋਇਆ ਹੈ। ਜੀਤ ਦੀ ਪਤਨੀ ਦੀਵਾ ਸ਼ਾਹ ਹੈ। ਉਹ ਇੱਕ ਹੀਰਾ ਵਪਾਰੀ ਜ਼ਮੀਨ ਸ਼ਾਹ ਦੀ ਧੀ ਹੈ। ਉਸ ਦੀ ਮੁੰਬਈ ਅਤੇ ਸੂਰਤ ਵਿੱਚ ਹੀਰਾ ਬਣਾਉਣ ਵਾਲੀ ਕੰਪਨੀ ਹੈ।