ਵੱਡੀ ਖਬਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦਾ ਸੋਸ਼ਲ ਮੀਡੀਆ ਪਲੇਟਫਾਰਮ X ਦਾ ਅਕਾਊਂਟ ਹੈਕ ਹੋ ਗਿਆ ਹੈ। ਹੈਕਰ ਨੇ ਖਾਤੇ ਤੋਂ ਹੁੱਡਾ ਦਾ ਨਾਮ ਅਤੇ ਪ੍ਰੋਫਾਈਲ ਫੋਟੋ ਹਟਾ ਦਿੱਤੀ ਹੈ। ਨਾਮ ਹਟਾ ਕੇ ਉੱਥੇ ਸਿਰਫ਼ ਬਿੰਦੀ (.) ਲਿਖੀ ਗਈ ਹੈ। ਇਸ ਦੇ ਨਾਲ ਹੀ 28 ਦਸੰਬਰ ਤੋਂ ਬਾਅਦ ਦੀਆਂ ਪੋਸਟਾਂ ਵੀ ਹਟਾ ਦਿੱਤੀਆਂ ਗਈਆਂ ਹਨ।
3 ਸਾਲ ਪਹਿਲਾਂ ਵੀ ਅਕਾਊਂਟ ਹੋਇਆ ਸੀ ਹੈਕ
ਟੀਮ ਖਾਤੇ ਦੀ ਰਿਕਵਰੀ ਕਰਨ ਵਿੱਚ ਲੱਗੀ ਹੋਈ ਹੈ। ਹੁੱਡਾ ਦੇ ਆਪਣੇ ਐਕਸ ਅਕਾਊਂਟ ‘ਤੇ 4 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ, ਜਦਕਿ 342 ਲੋਕਾਂ ਨੂੰ ਫਾਲੋ ਕੀਤਾ ਗਿਆ ਹੈ। ਦੱਸ ਦਈਏ ਕਿ ਕਰੀਬ 3 ਸਾਲ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਸੀ। ਹਾਲਾਂਕਿ ਬਾਅਦ ਵਿੱਚ ਸਾਈਬਰ ਮਾਹਿਰਾਂ ਦੀ ਟੀਮ ਨੇ ਉਨ੍ਹਾਂ ਦਾ ਖਾਤਾ ਰਿਕਵਰ ਕਰ ਲਿਆ ਸੀ ।
ਪੀਐਮ ਮੋਦੀ ਅੱਜ ਜੰਮੂ ਰੇਲਵੇ ਡਿਵੀਜ਼ਨ ਸਮੇਤ ਕਈ ਰੇਲਵੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ