ਮਹਾਕੁੰਭ ਮੇਲੇ ‘ਚ ਫਿਰ ਲੱਗੀ ਅੱ.ਗ, ਕਈ ਪੰਡਾਲ ਹੋਏ ਸੜ ਕੇ ਸੁਆਹ, ਮੌਕੇ ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

0
11

ਮਹਾਕੁੰਭ ਮੇਲੇ ‘ਚ ਫਿਰ ਲੱਗੀ ਅੱ.ਗ, ਕਈ ਪੰਡਾਲ ਹੋਏ ਸੜ ਕੇ ਸੁਆਹ, ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਨਵੀ ਦਿੱਲੀ, 7 ਫਰਵਰੀ : ਮਹਾਕੁੰਭ ਮੇਲਾ ਖੇਤਰ ‘ਚ ਅੱਜ ਸ਼ੁੱਕਰਵਾਰ ਨੂੰ ਫਿਰ ਅੱਗ ਲੱਗ ਗਈ। ਇਹ ਹਾਦਸਾ ਸੈਕਟਰ-18 ਸਥਿਤ ਸ਼ੰਕਰਾਚਾਰੀਆ ਮਾਰਗ ‘ਤੇ ਵਾਪਰਿਆ। ਇਸ ਹਾਦਸੇ ਵਿੱਚ ਕਈ ਪੰਡਾਲ ਸੜ ਕੇ ਸੁਆਹ ਹੋ ਗਏ। ਅੱਗ ਇੰਨੀ ਭਿਆਨਕ ਸੀ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ ਉਦੋਂ ਤੱਕ ਪੂਰਾ ਪੰਡਾਲ ਸੜ ਚੁੱਕਾ ਸੀ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਤੇਜ਼ੀ ਨਾਲ ਫੈਲੀ ਅੱਗ

ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਮੁਤਾਬਕ ਅੱਗ ‘ਚ 100 ਦੇ ਕਰੀਬ ਪੰਡਾਲ ਸੜ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਦੀਆਂ ਲਪਟਾਂ ਪਿਛਲੇ ਪਾਸਿਓਂ ਆਈਆਂ ਅਤੇ ਕੁਝ ਹੀ ਸਮੇਂ ਵਿਚ ਅੱਗ ਨੇ ਆਸ ਪਾਸ ਦੇ ਪੰਡਾਲਾ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਮੌਕੇ ‘ਤੇ ਮੌਜੂਦ ਐਸਪੀ ਸਿਟੀ ਸਰਵੇਸ਼ ਕੁਮਾਰ ਮਿਸ਼ਰਾ ਨੇ ਦੱਸਿਆ- ਪੰਡਾਲ ਵਿੱਚ ਪਰਦੇ ਲੱਗੇ ਹੋਏ ਸਨ। ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹੁਣ ਕੂਲਿੰਗ ਦਾ ਕੰਮ ਕੀਤਾ ਜਾ ਰਿਹਾ ਹੈ।

ਬਰੇਲੀ: ਫੈਕਟਰੀ ‘ਚ ਹੋਇਆ ਵੱਡਾ ਧਮਾਕਾ, ਤਿੰਨ ਲੋਕਾਂ ਦੀ ਮੌਤ, ਕਈ ਜ਼ਖਮੀ

LEAVE A REPLY

Please enter your comment!
Please enter your name here