ਮੱਧ ਪ੍ਰਦੇਸ਼, 5 ਮਈ: ਉਜੈਨ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਹਾਕਾਲ ਮੰਦਰ ਦੇ ਗੇਟ ਨੰਬਰ ਇੱਕ ‘ਤੇ ਅੱਗ ਲੱਗ ਗਈ ਹੈ। ਇੱਥੇ ਅਚਾਨਕ ਅੱਗ ਲੱਗਣ ਦੀ ਘਟਨਾ ਕਾਰਨ ਹੜਕੰਪ ਮਚ ਗਿਆ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਅੱਗ ਬੁਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਅਤੇ ਧੂੰਏਂ ਦੀਆਂ ਲਾਟਾਂ ਦੂਰ -ਦੂਰ ਤਕ ਦਿਖਾਈ ਦਿੱਤੇ।
ਮੁੱਖ ਮੰਤਰੀ ਮਾਨ ਵੱਲੋਂ ਧਰਨੇ, ਹੜਤਾਲਾਂ ਕਰਨ ਵਾਲੀਆਂ ਸੰਸਥਾਵਾਂ-ਜਥੇਬੰਦੀਆਂ ਨੂੰ ਸਖ਼ਤ ਚੇਤਾਵਨੀ
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਕਰੀਬ 12 ਵਜੇ ਮਹਾਕਾਲ ਮੰਦਿਰ ਦੇ ਗੇਟ ਨੰਬਰ 1 ‘ਤੇ ਕੰਟਰੋਲ ਰੂਮ ਦੀ ਛੱਤ ‘ਤੇ ਅੱਗ ਲੱਗ ਗਈ। ਇਸ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਏਅਰ ਕੁਆਲਿਟੀ ਮੈਨੇਜਮੈਂਟ ਸਿਸਟਮ ਦੀਆਂ ਬੈਟਰੀਆਂ ਸੜ ਗਈਆਂ। ਅੱਗ ਦੀਆਂ ਲਾਟਾਂ ਕੁਝ ਹੀ ਸਮੇਂ ਵਿੱਚ ਬਹੁਤ ਜ਼ਿਆਦਾ ਫੈਲ ਗਈਆਂ। ਅੱਗ ਲੱਗਣ ਦਾ ਪਤਾ ਲੱਗਦੇ ਹੀ ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕੁਝ ਸਮੇਂ ਵਿੱਚ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ। ਫਿਲਹਾਲ ਬੈਟਰੀ ਵਿੱਚ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ।
ਦੱਸ ਦੇਈਏ ਕਿ ਉਜੈਨ ਦੇ ਬਾਬਾ ਮਹਾਕਾਲ ਮੰਦਰ ਵਿੱਚ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਪਹੁੰਚਦੇ ਹਨ। ਇਸ ਘਟਨਾ ਤੋਂ ਬਾਅਦ ਇੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਿਸ ਕਾਰਨ ਮੰਦਰ ਵਿੱਚ ਸ਼ਰਧਾਲੂਆਂ ਦਾ ਪ੍ਰਵੇਸ਼ ਵੀ ਰੋਕਣਾ ਪਿਆ। ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।