ਲਖਨਊ ‘ਚ ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 5 ਯਾਤਰੀ

0
32

ਲਖਨਊ ਵਿੱਚ ਵੀਰਵਾਰ ਸਵੇਰੇ ਇੱਕ ਚੱਲਦੀ ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪੰਜ ਯਾਤਰੀ ਸੜ ਕੇ ਮਰ ਗਏ। ਮ੍ਰਿਤਕਾਂ ਵਿੱਚ 2 ਬੱਚੇ, 2 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ। ਬੱਸ ਵਿੱਚ ਲਗਭਗ 80 ਯਾਤਰੀ ਸਵਾਰ ਸਨ। ਬੱਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੋਹਨ ਲਾਲਗੰਜ ਨੇੜੇ ਆਊਟਰ ਰਿੰਗ ਰੋਡ (ਕਿਸਾਨ ਮਾਰਗ) ‘ਤੇ ਸਵੇਰੇ 5 ਵਜੇ ਵਾਪਰਿਆ। ਉਸ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਪਏ ਸਨ। ਯਾਤਰੀਆਂ ਨੇ ਦੱਸਿਆ ਕਿ ਬੱਸ ਅਚਾਨਕ ਧੂੰਏਂ ਨਾਲ ਭਰਨੀ ਸ਼ੁਰੂ ਹੋ ਗਈ। ਲੋਕਾਂ ਨੂੰ ਕੁਝ ਸਮਝ ਨਹੀਂ ਆਇਆ। ਕੁਝ ਹੀ ਮਿੰਟਾਂ ਵਿੱਚ ਅੱਗ ਦੀਆਂ ਤੇਜ਼ ਲਾਟਾਂ ਉੱਠਣ ਲੱਗ ਪਈਆਂ। ਬੱਸ ਦੇ ਅੰਦਰ ਭਗਦੜ ਮਚ ਗਈ। ਬੱਸ ਡਰਾਈਵਰ ਅਤੇ ਕੰਡਕਟਰ ਸੜਦੀ ਹੋਈ ਬੱਸ ਛੱਡ ਕੇ ਭੱਜ ਗਏ।

ਆਸ-ਪਾਸ ਦੇ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਪੂਰੀ ਬੱਸ ਸੜ ਚੁੱਕੀ ਸੀ। ਫਾਇਰ ਬ੍ਰਿਗੇਡ ਨੇ ਲਗਭਗ 30 ਮਿੰਟਾਂ ਵਿੱਚ ਅੱਗ ਬੁਝਾਈ। ਜਦੋਂ ਤਕ ਅੰਦਰ ਪਹੁੰਚੇ, ਤਾਂ 5 ਸੜੀਆਂ ਹੋਈਆਂ ਲਾਸ਼ਾਂ ਮਿਲੀਆਂ।

LEAVE A REPLY

Please enter your comment!
Please enter your name here