ਨਵੀਂ ਦਿੱਲੀ, 23 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੀ ਇਕ ਮਾਨਯੋਗ ਅਦਾਲਤ (Court) ਨੇ ਜੇਲ ’ਚ ਬੰਦ ਲੋਕ ਸਭਾ ਮੈਂਬਰ ਇੰਜੀਨੀਅਰ ਰਾਸਿ਼ਦ ਨੂੰ ਸੰਸਦ ਦੇ ਮੌਨਸੂਨ ਸੈਸ਼ਨ ’ਚ ਸ਼ਾਮਲ ਹੋਣ ਲਈ 24 ਜੁਲਾਈ ਤੋਂ 4 ਅਗਸਤ ਤੱਕ ਦੀ ਹਿਰਾਸਤ ’ਚ ਪੈਰੋਲ ਦੇ ਦਿਤੀ ਹੈ ।
ਕਿਸ ਜੱਜ ਨੇ ਕੀਤੀ ਰਾਸਿ਼ਦ ਦੀ ਪੈਰੋਲ ਮਨਜ਼ੂਰ
ਜੇਲ ਵਿਚ ਬੰਦ ਰਾਸਿ਼ਦ (Rashid) ਜਿਸਨੂੰ ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਨੇ ਪੈਰੋਲ ਦਿੱਤੀ ਹੈ ਇਹੋ ਰਾਸਿ਼ਦ 2017 ਦੇ ਅੱਤਵਾਦੀ ਫੰਡਿੰਗ ਮਾਮਲੇ ’ਚ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 2019 ਤੋਂ ਤਿਹਾੜ ਜੇਲ ’ਚ ਬੰਦ ਹੈ । ਰਾਸਿ਼ਦ ਜੋ ਕਿ ਬਾਰਾਮੂਲਾ ਤੋ਼ ਮੈਂਬਰ ਪਾਰਲੀਮੈਂਟ ਹੈ ਨੇ ਸੰਸਦ ਮੈਂਬਰ ਵਜੋਂ ਅਪਣੀ ਡਿਊਟੀ ਨਿਭਾਉਣ ਲਈ ਜਾਂ ਤਾਂ ਅੰਤਰਿਮ ਜ਼ਮਾਨਤ ਜਾਂ ਹਿਰਾਸਤ ਪੈਰੋਲ ਦੀ ਮੰਗ ਕੀਤੀ ਸੀ ।
Read More : ਅੰਮ੍ਰਿਤਪਾਲ ਸਿੰਘ ਨੂੰ ਇਹਨਾਂ ਸ਼ਰਤਾਂ ਤੇ ਮਿਲੀ ਪੈਰੋਲ