ਸ਼੍ਰੀਨਗਰ ‘ਚ ਫੌਜ ਤੇ ਦਹਿਸ਼ਤਗਰਦਾਂ ਵਿਚਾਲੇ ਮੁੱਠਭੇੜ ਜਾਰੀ: 3 ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਖ਼ਬਰ
ਸ਼੍ਰੀਨਗਰ ਦੇ ਜਾਬਰਵਾਨ ਇਲਾਕੇ ‘ਚ ਐਤਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਫੌਜ ਨੂੰ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਹ ਮੁਕਾਬਲਾ ਸਵੇਰੇ 9 ਵਜੇ ਦੇ ਕਰੀਬ ਦਾਚੀਗਾਮ ਅਤੇ ਨਿਸ਼ਾਤ ਦੇ ਉੱਪਰਲੇ ਹਿੱਸੇ ਨੂੰ ਜੋੜਨ ਵਾਲੇ ਜੰਗਲ ਵਿੱਚ ਸ਼ੁਰੂ ਹੋਇਆ।
ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਫ਼ੌਜ ਅਤੇ ਪੁਲਿਸ ਨੇ ਇਲਾਕੇ ‘ਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਬਾਅਦ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ।
ਪੁਲਿਸ ਵੱਲੋ 2 ਕਿਲੋ ਹੈਰੋਇਨ ਸਮੇਤ 3 ਨੌਜਵਾਨ ਕਾਬੂ || Punjab News
ਪਿਛਲੇ 15 ਘੰਟਿਆਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਹ ਦੂਜਾ ਮੁਕਾਬਲਾ ਹੈ। ਜਦੋਂ ਕਿ ਨਵੰਬਰ ਮਹੀਨੇ ਦੇ 10 ਦਿਨਾਂ ਵਿੱਚ ਇਹ 7ਵਾਂ ਮੁਕਾਬਲਾ ਹੈ। ਹੁਣ ਤੱਕ ਕੁੱਲ 8 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਰਾਮਪੁਰ ਦੇ ਜੰਗਲਾਂ ਵਿੱਚ ਵੀ ਮੁਕਾਬਲਾ
ਇਸ ਤੋਂ ਪਹਿਲਾਂ 9 ਨਵੰਬਰ ਦੀ ਸ਼ਾਮ ਨੂੰ ਬਾਰਾਮੂਲਾ ਦੇ ਸੋਪੋਰ ‘ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਸੀ। 8 ਨਵੰਬਰ ਨੂੰ ਵੀ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਰਾਮਪੁਰ ਦੇ ਜੰਗਲਾਂ ਵਿੱਚ ਵੀ ਮੁਕਾਬਲਾ ਚੱਲ ਰਿਹਾ ਹੈ।