ਨਵੀਂ ਦਿੱਲੀ, 4 ਸਤੰਬਰ 2025 : ਭਾਰਤ ਦੇ ਸਾਬਕਾ ਕ੍ਰਿਕਟਰ ਸਿ਼ਖਰ ਧਵਨ ਨੂੰ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਸੰਮੰਨ ਭੇਜ ਕੇ ਪੇਸ਼ ਹੋਣ ਲਈ ਆਖਿਆ ਹੈ ।
ਕਿਊਂ ਬੁਲਾਇਆ ਗਿਆ ਹੈ ਸਿ਼ਖਰ ਧਵਨ ਨੂੰ
ਈ. ਡੀ. ਵਲੋਂ ਸੰਮੰਨ ਭੇਜ ਕੇ ਜੋ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ (Former opening batsman of the Indian cricket team) ਸਿ਼ਖਰ ਧਵਨ ਨੂੰ ਪੇਸ਼ ਹੋਣ ਲਈ ਆਖਿਆ ਗਿਆ ਹੈ ਦਾ ਮੁੱਖ ਕਾਰਨ ਵਨ ਐਕਸ ਬੈਟ ਨਾਮ ਦੇ ਇਕ ਗੈਰ-ਕਾਨੂੰਨੀ ਸੱਟੇਬਾਜੀ ਪਲੇਟਫਾਰਮ ਨਾਲ ਜੁੜਿਆ ਹੋਇਆ ਹੈ, ਜਿਸਦੇ ਪ੍ਰਚਾਰ ਵਿਚ ਕਈ ਵੱਡੇ ਨਾਮ ਸ਼ਾਮਲ ਹੋਣੇ ਦੱਸੇ ਜਾ ਰਹੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਕਰ ਰਹੀ ਈ. ਡੀ. ਨੇ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ (Illegal online betting) ਅਤੇ ਮਨੀ ਲਾਂਡਰਿੰਗ ਦੇ ਖਿਲਾਫ ਆਪਣੀ ਜਾਂਚ ਦਾ ਦਾਇਰਾ ਵਧਾਉਣ ਦੇ ਚਲਦਿਆਂ ਇਹ ਕਾਰਵਾਈ ਕੀਤੀ ਹੈ ।
Read More : ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ
 
			 
		