ਮਹਾਰਾਸ਼ਟਰਾ, 25 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਨਾਗਪੁਰ `ਚ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏੇਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਜਿਸਨੂੰ ਈ. ਡੀ. ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਨੇ ਇਕ ਬੈਂਕ ਨਾਲ ਧੋਖਾਧੜੀ (Fraud) ਕੀਤੇ ਜਾਣ ਦੇ ਮਾਮਲੇ ਵਿਚ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਹੈ ।
ਈ. ਡੀ. ਨੇ ਕੀਤਾ 67. 79 ਕਰੋੜ ਦੀ ਚੱਲ-ਅਚਲ ਜਾਇਦਾਦ ਕੁਰਕ ਕਰਨ ਦਾ ਐਲਾਨ
ਈ. ਡ. ਦੇ ਉਪ-ਖੇਤਰੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੇ ਤਹਿਤ 67.79 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਕੁਰਕੀ ਦਾ ਐਲਾਨ ਕੀਤਾ । ਇਹ ਕਾਰਵਾਈ ਕਾਰਪੋਰੇਟ ਪਾਵਰ ਲਿਮਟਿਡ ਅਤੇ ਉਸ ਦੇ ਪ੍ਰਮੋਟਰਾਂ ਅਤੇ ਨਿਰਦੇਸ਼ਕਾਂ ਮਨੋਜ ਜੈਸਵਾਲ, ਅਭਿਜੀਤ ਜੈਸਵਾਲ, ਅਭਿਸ਼ੇਕ ਜੈਸਵਾਲ ਅਤੇ ਹੋਰਾਂ ਦੇ ਵਿਰੁੱਧ ਕੀਤੀ ਗਈ ਹੈ ।
ਕਰਜ਼ਾ ਰਾਸ਼ੀ ਦੀ ਕੀਤੀ ਗਈ ਸੀ ਦਦੁਰਵਰਤੋਂ
ਇਨ੍ਹਾਂ ਜਾਇਦਾਦਾਂ `ਚ ਮਹਾਰਾਸ਼ਟਰ, ਕੋਲਕਾਤਾ, ਦਿੱਲੀ ਅਤੇ ਆਂਧਰਾ ਪ੍ਰਦੇਸ਼ `ਚ ਬੈਂਕ ਬੈਲੇਂਸ, ਜ਼ਮੀਨਾਂ, ਇਮਾਰਤਾਂ, ਫਲੈਟ ਅਤੇ ਕਾਰੋਬਾਰੀ ਟਿਕਾਣੇ ਸ਼ਾਮਲ ਹਨ। ਮੁਲਜ਼ਮ ਕੰਪਨੀ ਨੇ ਪ੍ਰਾਜੈਕਟ ਲਾਗਤ ਵੇਰਵਿਆਂ `ਚ ਹੇਰਾਫੇਰੀ ਕਰ ਕੇ ਕਈ ਕਰਜ਼ਾ ਸਹੂਲਤਾਂ ਪ੍ਰਾਪਤ ਕੀਤੀਆਂ ਅਤੇ ਬਾਅਦ `ਚ ਕਰਜ਼ੇ ਦੀ ਰਾਸ਼ੀ ਦੀ ਦਰਵਰਤੋਂ ਕੀਤੀ ।
Read more : ਈ. ਡੀ. ਕਰ ਸਕਦੀ ਹੈ ਆਨ੍-ਲਾਈਨ ਸੱਟੇਬਾਜ਼ੀ ਮਾਮਲੇ ਵਿਚ ਜਾਇਦਾਦ ਜ਼ਬਤ









