ਈ. ਡੀ. ਨੇ ਕੀਤੀ ਅਨਿਲ ਅੰਬਾਨੀ ਸਮੇਤ ਯੈਸ ਬੈਂਕ ਅਤੇ ਹੋਰਨਾਂ ਤੇ ਰੇਡ

0
12
Enforcement Directorate

ਨਵੀਂ ਦਿੱਲੀ, 24 ਜੁਲਾਈ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) (Enforcement Directorate)  ਨੇ ਅੱਜ ਅਨਿਲ ਅੰਬਾਨੀ ਗਰੁੱਪ (Anil Ambani Group) ਦੀਆਂ ਕੰਪਨੀਆਂ ਦੇ ਕਈ ਟਿਕਾਣਿਆਂ ਤੇ ਰੇਡ ਕੀਤੀ । ਇਥੇ ਹੀ ਬਸ ਨਹੀਂ ਈ. ਡੀ. ਨੇ ਉਪਰੋਕਤ ਤੋਂ ਇਲਾਵਾ ਯੈਸ ਬੈਂਕ (Yes Bank) ਤੇ ਛਾਪੇਮਾਰੀ ਵੀ ਕੀਤੀ ਹੈ ।

ਈ. ਡੀ. ਲੈ ਰਹੀ ਹੈ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਵੱਡੇ ਪੱਧਰ ਤੇ ਤਲਾਸ਼ੀ

ਇਨਫੋਰਸਮੈਂਟ ਡਾਇਰੈਕਟੋਰੇਟ ਜਿਸ ਵਲੋਂ ਅਕਸਰ ਹੀ ਕਾਲੇ ਧਨ ਯਾਨੀਕਿ ਮਨੀ ਲਾਂਡਰਿੰਗ (Money laundering) ਦੇ ਚਲਦਿਆਂ ਵਿਸ਼ੇਸ਼ ਤੌਰ ਤੇ ਬਣਾਏ ਗਏ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐਲ. ਏ.) ਤਹਿਤ ਮੁੰਬਈ ਅਤੇ ਦਿੱਲੀ ਵਿਚ 50 ਕੰਪਨੀਆਂ ਦੇ 35 ਤੋਂ ਵੱਧ ਅਹਾਤਿਆਂ ਅਤੇ ਲਗਭਗ 25 ਵਿਅਕਤੀਆਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਦੇ ਚਲਦਿਆਂ ਪਤਾ ਕੀਤਾ ਜਾ ਰਿਹਾ ਹੈ ਕਿ ਕਿਸ ਕਿਸ ਵਲੋਂ ਆਮਦਨ ਦਾ ਜਰੀਆ ਕਾਨੂੰਨ ਹੈ ਜਾਂ ਕੋਈ ਗੈਰ-ਕਾਨੂੰਨੀ ਢੰਗ ਤਰੀਕਾ ਅਪਣਾਇਆ ਜਾ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਈ. ਡੀ. ਵਲੋਂ ਜੋ ਯੈਸ ਬੈਂਕ ਤੇ ਵੀ ਛਾਪੇਮਾਰੀ ਕੀਤੀ ਗਈ ਹੈ ਵਲੋਂ 2017 ਅਤੇ 2019 ਦੇ ਵਿਚਕਾਰ ਯੈੱਸ ਬੈਂਕ ਤੋਂ ਲਗਭਗ 3 ਹਜ਼ਾਰ ਕਰੋੜ ਰੁਪਏ ਦੇ ਗ਼ੈਰ-ਕਾਨੂੰਨੀ ਕਰਜ਼ੇ ਨੂੰ ਡਾਇਵਰਸ਼ਨ ਕਰਨ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ ।

Read More : ਈ. ਡੀ. ਨੇ ਕੀਤੇ 127 ਕਰੋੜ ਰੁਪਏ ਦੇ ਸ਼ੇਅਰ ਜ਼ਬਤ

LEAVE A REPLY

Please enter your comment!
Please enter your name here