ਨਵੀ ਦਿੱਲੀ, 18 ਮਾਰਚ : ਲੈਂਡ ਫਾਰ ਜੌਬ ਮਾਮਲੇ ਵਿੱਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਪਟਨਾ ਦੇ ਈਡੀ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਰਾਬੜੀ ਦੇਵੀ ਮੰਗਲਵਾਰ ਸਵੇਰੇ ਕਰੀਬ 10.50 ਵਜੇ ਆਪਣੀ ਵੱਡੀ ਬੇਟੀ ਮੀਸਾ ਭਾਰਤੀ ਨਾਲ ਈਡੀ ਦਫ਼ਤਰ ਪਹੁੰਚੀ। ਦੋਵੇਂ ਇੱਕੋ ਕਾਰ ਵਿੱਚ ਈਡੀ ਦਫ਼ਤਰ ਪੁੱਜੇ। ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਵੀ ਕਰੀਬ 12 ਵਜੇ ਈਡੀ ਦਫ਼ਤਰ ਪਹੁੰਚੇ। ਉਨ੍ਹਾਂ ਕੋਲੋਂ ਵੀ ਪੁੱਛਗਿੱਛ ਜਾਰੀ ਹੈ। ਪਹਿਲੀ ਵਾਰ ਤੇਜ ਪ੍ਰਤਾਪ ਨੂੰ ਜ਼ਮੀਨ-ਜਾਇਦਾਦ ਮਾਮਲੇ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
19 ਮਾਰਚ ਨੂੰ ਪੇਸ਼ ਹੋਣਗੇ ਲਾਲੂ ਯਾਦਵ
ਇਸ ਦੇ ਨਾਲ ਹੀ ਪਟਨਾ ‘ਚ ਈਡੀ ਦਫਤਰ ਦੇ ਬਾਹਰ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ ਹੈ। ਆਰਜੇਡੀ ਸਮਰਥਕ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਈਡੀ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਲਾਲੂ ਪ੍ਰਸਾਦ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਲਾਲੂ ਯਾਦਵ ਨੂੰ 19 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਹੈ। 76 ਸਾਲਾ ਲਾਲੂ ਪ੍ਰਸਾਦ ਯਾਦਵ ਨੂੰ ਪਟਨਾ ਸਥਿਤ ਈਡੀ ਦਫ਼ਤਰ ‘ਚ ਪੇਸ਼ ਹੋਣਾ ਪਵੇਗਾ।
ਸੁਨੀਤਾ ਵਿਲੀਅਮਸ 9 ਮਹੀਨਿਆਂ ਬਾਅਦ ਪੁਲਾੜ ਤੋਂ ਰਵਾਨਾ, ਇੰਨੇ ਵਜੇ ਹੋਵੇਗੀ ਧਰਤੀ ‘ਤੇ ਵਾਪਸੀ