ਮੁੰਬਈ, 31 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ (Mumbai) ਦੇ ਕਸਟਮ ਵਿਭਾਗ ਦੇ ਹਵਾਬਾਜ਼ੀ ਅਧਿਕਾਰੀਆਂ ਨੇ 29-30 ਜੁਲਾਈ ਨੰੁ ਪਾਈ ਕਾਰਵਾਈ ਦੇ ਚਲਦਿਆਂ 8 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ (Drugs worth Rs 8 crore seized) ਕੀਤੇ ਹਨ ਤੇ ਇਸ ਤਹਿਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਫਲਾਈਟ 760 ਦੇ ਤਿੰਨ ਸ਼ੱਕੀ ਯਾਤਰੀਆਂ ਦੀ ਜਾਂਚ ਦੌਰਾਨ ਮਿਲੇ ਨਸ਼ੀਲੇ ਪਦਾਰਥ
ਮੁੰਬਈ ਦੇ ਕਸਟਮ ਵਿਭਾਗ ਦੇ ਹਵਾਬਾਜੀ ਅਧਿਕਾਰੀਆਂ ਨੇ ਜਦੋਂ ਮੁੰਬਈ ਸਥਿਤ ਛਤਰਪਤੀ ਸਿ਼ਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਬੈਂਕਾਕ ਤੋਂ ਆ ਰਹੀ ਫਲਾਈਟ ਨੰਬਰ 760 ਤੋਂ ਤਿੰਨ ਸ਼ੱਕੀ ਯਾਤਰੀਆਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ 1.990 ਕਿਲੋਗ੍ਰਾਮ ਹਾਈਡ੍ਰੋਪੋਨਿਕ ਵੀਡ (ਗਾਂਜਾ) ਮਿਲਿਆ, ਜਿਸਦੀ ਬਾਜ਼ਾਰ ਵਿੱਚ ਕੀਮਤ ਲਗਭਗ 2 ਕਰੋੜ ਰੁਪਏ ਹੈ।
ਬੈਂਕਾਕ ਫਲਾਈਟ ਨੰਬਰ 61060 ਦੇ ਯਾਤਰੀ ਤੋਂ ਦੇਖੋ ਕੀ ਹੋਇਆ ਬਰਾਮਦ
ਮੁੰਬਈ ਹਵਾਈ ਅੱਡੇ `ਤੇ ਇੱਕ ਹੋਰ ਮਾਮਲੇ ਵਿੱਚ ਜਦੋਂ ਬੈਂਕਾਕ ਫਲਾਈਟ ਨੰਬਰ 61060 ਤੋਂ ਇੱਕ ਯਾਤਰੀ ਦੀ ਜਾਂਚ ਕੀਤੀ ਗਈ ਤਾਂ ਉਸ ਕੋਲੋਂ 6.22 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ, ਜਿਸਦੀ ਬਾਜ਼ਾਰ ਕੀਮਤ 6 ਕਰੋੜ ਰੁਪਏ ਹੈ । ਦੋਵਾਂ ਮਾਮਲਿਆਂ ਵਿੱਚ, ਹਵਾਬਾਜ਼ੀ ਅਧਿਕਾਰੀਆਂ ਨੇ 8 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ।
ਪੁਲਸ ਨੇ ਚਾਰੋਂ ਵਿਅਕਤੀਆਂ ਵਿਰੁੱਧ ਕੇਸ ਕਰ ਲਿਆ ਹੈ ਦਰਜ
ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਨੇ ਇਨ੍ਹਾਂ ਹਾਈਡ੍ਰੋਪੋਨਿਕ ਬੂਟੀ (Hydroponic weed) ਦੇ ਪੈਕੇਟਾਂ ਨੂੰ ਕਾਲੇ ਅਤੇ ਪਾਰਦਰਸ਼ੀ ਵੈਕਿਊਮ ਸੀਲਬੰਦ ਪੈਕੇਟਾਂ ਵਿੱਚ ਟਰਾਲੀ ਬੈਗ ਦੇ ਅੰਦਰ ਲੁਕਾਇਆ ਸੀ । ਸਾਰੇ ਯਾਤਰੀਆਂ ਨੂੰ ਐਨ. ਡੀ. ਪੀ. ਐਸ. ਧਾਰਾ-1985 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Read More : ਪੁਲਿਸ ਨੇ 6 ਵਿਅਕਤੀਆਂ ਨੂੰ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਸਮੇਤ ਕੀਤਾ ਗ੍ਰਿਫਤਾਰ