ਡਾ. ਅੰਬੇਡਕਰ ਦੀ ਮੂਰਤੀ ਦੇ ਭੰਨਤੋੜ ਦਾ ਮਾਮਲਾ: ਅੱਜ ਭਾਜਪਾ ਦਾ 6 ਮੈਂਬਰੀ ਵਫ਼ਦ ਪੁੱਜੇਗਾ ਅੰਮ੍ਰਿਤਸਰ
ਅੰਮ੍ਰਿਤਸਰ, 2 ਫਰਵਰੀ : ਬੀਤੀ 26 ਜਨਵਰੀ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਸਬੰਧ ਵਿੱਚ ਭਾਜਪਾ ਵੱਲੋਂ ਗਠਿਤ 6 ਮੈਂਬਰੀ ਵਫ਼ਦ ਅੱਜ ਅੰਮ੍ਰਿਤਸਰ ਪਹੁੰਚ ਰਿਹਾ ਹੈ। ਇਹ ਵਫ਼ਦ ਵਿਸਥਾਰਤ ਰਿਪੋਰਟ ਤਿਆਰ ਕਰਕੇ ਭਾਜਪਾ ਲੀਡਰਸ਼ਿਪ ਨੂੰ ਸੌਂਪੇਗਾ।
6 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ
ਦੱਸ ਦਈਏ ਕਿ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਵੱਲੋਂ 6 ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ। ਇਸ ਘਟਨਾ ਦੀ ਜਾਂਚ ਤੋਂ ਬਾਅਦ ਜੋ ਮੈਂਬਰ ਰਿਪੋਰਟ ਭਾਜਪਾ ਨੂੰ ਸੌਂਪਣਗੇ ਉਨ੍ਹਾਂ ‘ਚ ਬ੍ਰਿਜਪਾਲ- ਸੰਸਦ ਮੈਂਬਰ, ਲਾਲ ਸਿੰਘ ਆਰੀਆ-ਰਾਸ਼ਟਰੀ ਪ੍ਰਧਾਨ ਅਨੁਸੂਚਿਤ ਜਾਤੀ ਮੋਰਚਾ, ਸੋਮ ਪ੍ਰਕਾਸ਼- ਸਾਬਕਾ ਕੇਂਦਰੀ ਮੰਤਰੀ, ਗੁਰੂ ਪ੍ਰਕਾਸ਼ ਪਾਸਵਾਨ- ਰਾਸ਼ਟਰੀ ਬੁਲਾਰੇ, ਅਸੀਮ ਅਰੁਣ- ਮੰਤਰੀ, ਉੱਤਰ ਪ੍ਰਦੇਸ਼ ਸਰਕਾਰ, ਬੰਤੋ ਦੇਵੀ ਕਟਾਰੀਆ- ਅੰਬਾਲਾ ਸ਼ਾਮਿਲ ਹਨ।
ਮੂਰਤੀਆਂ ਦੀ ਸੁਰੱਖਿਆ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ
ਓਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਡਾ: ਅੰਬੇਡਕਰ ਦੇ ਬੁੱਤ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕਣ ਦਾ ਐਲਾਨ ਕੀਤਾ ਹੈ | ਐਸ.ਡੀ.ਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਹਿਰ ਵਿੱਚ ਸਥਿਤ ਹੋਰ ਮਹਾਨ ਸਖਸ਼ੀਅਤਾਂ ਦੇ ਬੁੱਤਾਂ ਨੂੰ ਵੀ ਢੱਕਿਆ ਜਾਵੇਗਾ ਅਤੇ ਉਨ੍ਹਾਂ ਦੀ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੂਰਤੀਆਂ ਦੇ ਆਲੇ ਦੁਆਲੇ ਬਿਹਤਰ ਰੋਸ਼ਨੀ ਅਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼, ਪੀਐਮ ਮੋਦੀ ਦੀ ਅੱਜ ਤੀਜੀ ਰੈਲੀ