ਦਿਵਿਆਂਗ ਬੱਚੇ ਨੂੰ ਫਲਾਈਟ ‘ਚ ਨਾ ਬਿਠਾਉਣ ਦੇ ਮਾਮਲੇ ‘ਚ ਹੋਈ ਕਾਰਵਾਈ, DGCA ਨੇ ਇੰਡੀਗੋ ‘ਤੇ ਲਗਾਇਆ 5 ਲੱਖ ਦਾ ਜੁਰਮਾਨਾ

0
661
DGCA Imposes fine on Indigo

ਡੀਜੀਸੀਏ ਨੇ ਇੰਡੀਗੋ ਏਅਰਲਾਈਨਜ਼ ਨੂੰ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਇੰਡੀਗੋ ‘ਤੇ ਦਿਵਿਆਂਗ ਬੱਚੇ ਨੂੰ ਫਲਾਈਟ ‘ਚ ਸਵਾਰ ਹੋਣ ਦੀ ਇਜਾਜ਼ਤ ਨਾ ਦੇਣ ‘ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ 8 ਮਈ ਨੂੰ ਇੰਡੀਗੋ ਨੇ ਰਾਂਚੀ ਤੋਂ ਹੈਦਰਾਬਾਦ ਜਾ ਰਹੀ ਫਲਾਈਟ ਤੋਂ ਇਕ ਦਿਵਿਆਂਗ ਬੱਚੇ ਨੂੰ ਉਤਾਰ ਦਿੱਤਾ ਸੀ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਏਅਰਲਾਈਨਜ਼ ਨੇ ਦੱਸਿਆ ਕਿ ਬੱਚਾ ਫਲਾਈਟ ‘ਚ ਸਵਾਰ ਹੋਣ ਤੋਂ ਡਰਦਾ ਸੀ, ਉਸ ਦੀ ਸਥਿਤੀ ਅਤੇ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਏਅਰਲਾਈਨਜ਼ ਨੇ ਇਹ ਫੈਸਲਾ ਲਿਆ।

LEAVE A REPLY

Please enter your comment!
Please enter your name here