ਨਵੀਂ ਦਿੱਲੀ, 11 ਸਤੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਪੁਲਸ (Delhi Police) ਦੇ ਸਪੈਸ਼ਲ ਸੈੱਲ (Special Cell) ਅਤੇ ਕੇਂਦਰੀ ਏਜੰਸੀਆਂ ਨੇ ਕਈ ਸੂਬਿਆਂ ਵਿੱਚ ਛਾਪੇਮਾਰੀ ਕਰਕੇ (ਆਈ. ਐਸ. ਆਈ. ਐਸ.) ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪੰਜ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਆਈ. ਈ. ਡੀ. ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।
ਕਿਹੜੇ ਕਿਹੜੇ ਸੂਬਿਆਂ ਤੋਂ ਕੀਤੇ ਗਏ ਹਨ ਗ੍ਰਿਫ਼ਤਾਰ
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 5 ਸ਼ੱਕੀਆਂ (5 suspects arrested) ਵਿੱਚੋਂ ਦੋ ਦਿੱਲੀ ਦੇ ਹਨ ਅਤੇ ਇੱਕ-ਇੱਕ ਮੱਧ ਪ੍ਰਦੇਸ਼, ਤੇਲੰਗਾਨਾ ਦੇ ਹੈਦਰਾਬਾਦ ਅਤੇ ਝਾਰਖੰਡ ਦੇ ਰਾਂਚੀ ਤੋਂ ਹੈ । ਗਰੁੱਪ ਹੈੱਡ ਅਸ਼ਰਫ ਦਾਨਿਸ਼ ਰਾਂਚੀ ਤੋਂ ਅਤੇ ਆਫਤਾਬ, ਸੂਫੀਆਨ ਨਾਮ ਦੇ ਨੌਜਵਾਨਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕੌਣ ਚਲਾ ਰਿਹਾ ਸੀ ਅੱਤਵਾਦੀ ਮਾਡਿਊਲ
ਜਿਸ ਅੱਤਵਾਦੀ ਮਾਡਿਊਲ (Terrorist module) ਦਾ ਪਰਦਾ ਫਾਸ਼ ਕੀਤਾ ਗਿਆ ਹੈ ਨੂੰ ਅਸ਼ਰਫ ਦਾਨਿਸ਼ ਨਾਮ ਦਾ ਅੱਤਵਾਦੀ ਭਾਰਤ ਤੋਂ ਹੀ ਚਲਾ ਰਿਹਾ ਸੀ । ਰਾਂਚੀ ਵਿੱਚ ਉਸਦੇ ਟਿਕਾਣੇ ਤੋਂ ਇੱਕ ਦੇਸੀ ਪਿਸਤੌਲ, ਕਾਰਤੂਸ, ਹਾਈਡ੍ਰੋਕਲੋਰਿਕ ਐਸਿਡ, ਨਾਈਟ੍ਰਿਕ ਐਸਿਡ, ਸਲਫਰ ਪਾਊਡਰ, ਤਾਂਬੇ ਦੀਆਂ ਚਾਦਰਾਂ, ਬਾਲ ਬੇਅਰਿੰਗ, ਸਟ੍ਰਿਪ ਵਾਇਰ, ਇਲੈਕਟ੍ਰਾਨਿਕ ਸਰਕਟ, ਲੈਪਟਾਪ, ਮੋਬਾਈਲ ਫੋਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ ।
Read More : ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਦੀ ਜਵਾਨਾਂ ਦੀ ਹੋਈ ਮੌਤ