ਨਵੀ ਦਿੱਲੀ, 22 ਅਪ੍ਰੈਲ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਉਸ ਵੀਡੀਓ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਜਿਸ ਵਿੱਚ ਬਾਬਾ ਰਾਮਦੇਵ ਨੇ ‘ਸ਼ਰਬਤ ਜਿਹਾਦ’ ਸ਼ਬਦ ਦੀ ਵਰਤੋਂ ਕੀਤੀ ਸੀ। ਜਸਟਿਸ ਅਮਿਤ ਬਾਂਸਲ ਨੇ ਕਿਹਾ ਕਿ ਇਹ ਬਿਆਨ ਮੁਆਫ਼ ਕਰਨ ਯੋਗ ਨਹੀਂ ਹੈ। ਇਸ ਨੇ ਅਦਾਲਤ ਦੀ ਅੰਤਰਆਤਮਾ ਨੂੰ ਹਿਲਾ ਕੇ ਰੱਖ ਦਿੱਤਾ। ਅਦਾਲਤ ਦੀ ਫਟਕਾਰ ਤੋਂ ਬਾਅਦ, ਪਤੰਜਲੀ ਦੇ ਸੰਸਥਾਪਕ ਰਾਮਦੇਵ ਨੇ ਕਿਹਾ ਕਿ ਅਸੀਂ ਅਜਿਹੇ ਸਾਰੇ ਵੀਡੀਓ ਹਟਾ ਦੇਵਾਂਗੇ ਜਿਨ੍ਹਾਂ ਵਿੱਚ ਧਾਰਮਿਕ ਟਿੱਪਣੀਆਂ ਕੀਤੀਆਂ ਗਈਆਂ ਹਨ। ਅਦਾਲਤ ਨੇ ਰਾਮਦੇਵ ਨੂੰ ਹਲਫ਼ਨਾਮਾ ਦਾਇਰ ਕਰਨ ਦਾ ਵੀ ਹੁਕਮ ਦਿੱਤਾ ਹੈ।
ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ. ਪਹਿਲੀ ਵਾਰ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋਈ ਕੀਮਤ
ਦੱਸ ਦਈਏ ਕਿ ਬਾਬਾ ਰਾਮਦੇਵ ਨੇ 3 ਅਪ੍ਰੈਲ ਨੂੰ ਪਤੰਜਲੀ ਸ਼ਰਬਤ ਲਾਂਚ ਕੀਤਾ ਸੀ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਿਹਾ ਸੀ ਕਿ ਇੱਕ ਕੰਪਨੀ ਸ਼ਰਬਤ ਬਣਾਉਂਦੀ ਹੈ। ਇਸ ਤੋਂ ਮਿਲਣ ਵਾਲੇ ਪੈਸੇ ਨਾਲ ਉਹ ਮਦਰੱਸੇ ਅਤੇ ਮਸਜਿਦਾਂ ਬਣਾਉਂਦੀ ਹੈ। ਬਾਬਾ ਰਾਮਦੇਵ ਨੇ ਕਿਹਾ ਸੀ ਕਿ ਜਿਵੇਂ ਲਵ ਜੇਹਾਦ ਅਤੇ ਵੋਟ ਜੇਹਾਦ ਚੱਲ ਰਹੇ ਹਨ, ਉਸੇ ਤਰ੍ਹਾਂ ਸ਼ਰਬਤ ਜੇਹਾਦ ਵੀ ਚੱਲ ਰਿਹਾ ਹੈ। ਜਿਸ ਤੋਂ ਬਾਅਦ ਰੂਹ ਅਫਜ਼ਾ ਸ਼ਰਬਤ ਬਣਾਉਣ ਵਾਲੀ ਕੰਪਨੀ ਹਮਦਰਦ ਨੇ ਇਸ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।