ਦਿੱਲੀ ਚੋਣਾਂ 2025: ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ, ਅਮਿਤ ਸ਼ਾਹ-ਕੇਜਰੀਵਾਲ ਸਣੇ ਕਈ ਦਿੱਗਜ ਨੇਤਾ ਰਾਜਧਾਨੀ ‘ਚ ਕਰਨਗੇ ਰੈਲੀਆਂ ਅਤੇ ਰੋਡ ਸ਼ੋਅ
ਨਵੀ ਦਿੱਲੀ, 3 ਫਰਵਰੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਚੋਣ ਪ੍ਰਚਾਰ ਸੋਮਵਾਰ ਸ਼ਾਮ 5 ਵਜੇਤੋਂ ਬਾਅਦ ਨਹੀਂ ਕੀਤਾ ਜਾ ਸਕੇਗਾ। ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੋਣ ਕਾਰਨ ਤਿੰਨੋ ਪਾਰਟੀਆਂ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਣੀ ਪੂਰੀ ਤਾਕਤ ਝੋਕਣ ਜਾ ਰਹੀਆਂ ਹਨ। ਚੋਣ ਪ੍ਰਚਾਰ ਦੇ ਆਖਰੀ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਸਮੇਤ ਕਈ ਦਿੱਗਜ ਨੇਤਾ ਰਾਜਧਾਨੀ ‘ਚ ਰੈਲੀਆਂ ਅਤੇ ਰੋਡ ਸ਼ੋਅ ਕਰਨਗੇ। ਅੱਜ ਭਾਜਪਾ ਦੀ ਤਰਫੋਂ ਅਮਿਤ ਸ਼ਾਹ ਅਤੇ ਜੇਪੀ ਨੱਡਾ, ਰਾਜਨਾਥ ਸਿੰਘ ਮਿਲ ਕੇ 5 ਰੈਲੀਆਂ ਕਰਨਗੇ। ਆਮ ਆਦਮੀ ਪਾਰਟੀ ਦੀ ਤਰਫੋਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਭਗਵੰਤ ਮਾਨ ਕੁਲ 6 ਰੋਡ ਸ਼ੋਅ ਕਰਨਗੇ।
70 ਸੀਟਾਂ ‘ਤੇ 5 ਫਰਵਰੀ ਨੂੰ ਵੋਟਿੰਗ
ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ। ਜਦਕਿ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। 70 ਵਿਧਾਨ ਸਭਾ ਸੀਟਾਂ ਲਈ ਕੁੱਲ 699 ਉਮੀਦਵਾਰ ਮੈਦਾਨ ਵਿੱਚ ਹਨ। ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ। ਬੁੱਧਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਰਾਜਧਾਨੀ ਵਿੱਚ 2696 ਪੋਲਿੰਗ ਕੇਂਦਰ ਅਤੇ 13,766 ਬੂਥ ਬਣਾਏ ਗਏ ਹਨ। ਸਾਰੇ ਜ਼ਿਲ੍ਹਾ ਚੋਣ ਅਫ਼ਸਰ ਕਲਰ ਕੋਡ ਅਨੁਸਾਰ ਕੇਂਦਰ ਸਥਾਪਤ ਕਰਨਗੇ ਤਾਂ ਜੋ ਵੋਟਰ ਬੂਥ ਕੰਪਲੈਕਸਾਂ ਵਿੱਚ ਆਪਣੇ ਪੋਲਿੰਗ ਕੇਂਦਰਾਂ ਤੱਕ ਆਸਾਨੀ ਨਾਲ ਪਹੁੰਚ ਸਕਣ।
5 ਫਰਵਰੀ ਨੂੰ ਛੁੱਟੀ ਦਾ ਐਲਾਨ; ਸਰਕਾਰੀ ਦਫ਼ਤਰ, ਵਿਦਿਅਕ ਅਦਾਰੇ ਰਹਿਣਗੇ ਬੰਦ