ਦਿੱਲੀ ‘ਚ CM ਰੇਖਾ ਗੁਪਤਾ ਦੇ ਨਾਲ-ਨਾਲ ਇਹ 6 ਮੰਤਰੀ ਵੀ ਚੁੱਕਣਗੇ ਸਹੁੰ , ਭਾਜਪਾ ਦੀ ਸੂਚੀ ਆਈ ਸਾਹਮਣੇ
ਦਿੱਲੀ ‘ਚ ਰੇਖਾ ਗੁਪਤਾ ਨੂੰ ਸਰਬਸੰਮਤੀ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਪੰਡਿਤ ਪੰਤ ਮਾਰਗ ਸਥਿਤ ਪ੍ਰਦੇਸ਼ ਭਾਜਪਾ ਦਫਤਰ ‘ਚ ਹੋਈ ਵਿਧਾਇਕ ਦਲ ਦੀ ਬੈਠਕ ‘ਚ ਸ਼ਾਲੀਮਾਰ ਬਾਗ ਦੀ ਵਿਧਾਇਕਾ ਰੇਖਾ ਗੁਪਤਾ ਦਾ ਨਾਂ ਪ੍ਰਸਤਾਵਿਤ ਕੀਤਾ ਗਿਆ। ਪ੍ਰਸਤਾਵ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਦਿੱਲੀ ਭਾਜਪਾ ਵਿਧਾਇਕ ਦਲ ਦੀ ਨੇਤਾ ਚੁਣੇ ਜਾਣ ਤੋਂ ਬਾਅਦ ਉਹ ਅੱਜ 20 ਫਰਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
6 ਲੋਕਾਂ ਨੂੰ ਮੰਤਰੀ ਮੰਡਲ ਵਿੱਚ ਕੀਤਾ ਸ਼ਾਮਲ
ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਵੀ ਮੰਤਰੀ ਵਜੋਂ ਸਹੁੰ ਚੁੱਕਣਗੇ। ਰੇਖਾ ਗੁਪਤਾ ਦੀ ਕੈਬਨਿਟ ‘ਚ 6 ਮੰਤਰੀ ਵੀ ਹੋਣਗੇ। ਉਨ੍ਹਾਂ ਦੀ ਸੂਚੀ ਵੀ ਸਾਹਮਣੇ ਆਈ ਹੈ। ਭਾਜਪਾ ਨੇ ਪਰਵੇਸ਼ ਵਰਮਾ ਅਤੇ ਕਪਿਲ ਮਿਸ਼ਰਾ ਸਮੇਤ 6 ਲੋਕਾਂ ਨੂੰ ਦਿੱਲੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ।
ਰੇਖਾ ਗੁਪਤਾ ਦੀ ਕੈਬਨਿਟ ‘ਚ ਕੌਣ ਕੌਣ ?
ਮੁੱਖ ਮੰਤਰੀ ਦੀ ਚੋਣ ਤੋਂ ਬਾਅਦ ਦਿੱਲੀ ਦੀ ਕੈਬਨਿਟ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਨਵੇਂ ਮੰਤਰੀ ਮੰਡਲ ਵਿੱਚ ਪਰਵੇਸ਼ ਵਰਮਾ, ਮਨਜਿੰਦਰ ਸਿਰਸਾ, ਅਸ਼ੀਸ਼ ਸੂਦ ਅਤੇ ਰਵਿੰਦਰ ਇੰਦਰਾਜ਼ ਸਿੰਘ, ਪੰਕਜ ਸਿੰਘ ਅਤੇ ਕਪਿਲ ਮਿਸ਼ਰਾ ਸ਼ਾਮਲ ਹੋਣਗੇ।