ਦਿੱਲੀ ਦੇ ਮੁੱਖ ਮੰਤਰੀ ਦਾ ਹੋਇਆ ਐਲਾਨ, ਭਲਕੇ ਹੋਵੇਗਾ ਸਹੁੰ ਚੁੱਕ ਸਮਾਗਮ
ਨਵੀ ਦਿੱਲੀ,19 ਫਰਵਰੀ : ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਹ ਸਸਪੈਂਸ ਅੱਜ ਖਤਮ ਹੋ ਗਿਆ ਹੈ। ਭਾਜਪਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਦਿੱਲੀ ਦੀ ਅਗਲੀ ਮੁੱਖ ਮੰਤਰੀ ਰੇਖਾ ਗੁਪਤਾ ਹੋਵੇਗੀ। ਰੇਖਾ ਗੁਪਤਾ ਦੇ ਘਰ ਦੇ ਬਾਹਰ ਜਸ਼ਨ ਦਾ ਮਾਹੌਲ ਹੈ। ਪਾਰਟੀ ਦੇ ਨਿਗਰਾਨ ਰਵੀਸ਼ੰਕਰ ਪ੍ਰਸਾਦ ਅਤੇ ਓਮ ਪ੍ਰਕਾਸ਼ ਧਨਖੜ ਨੇ ਵਿਧਾਇਕਾਂ ਨਾਲ ਇਕ-ਇਕ ਕਰਕੇ ਗੱਲਬਾਤ ਕੀਤੀ, ਫਿਰ ਰੇਖਾ ਗੁਪਤਾ ਦੇ ਨਾਂ ਦਾ ਐਲਾਨ ਕੀਤਾ। ਬੀਜੇਪੀ 27 ਸਾਲਾਂ ਬਾਅਦ ਰਾਜਧਾਨੀ ਵਿੱਚ ਵਾਪਸ ਆਈ ਹੈ।
ਭਲਕੇ ਹੋਵੇਗਾ ਸਹੁੰ ਚੁੱਕ ਸਮਾਗਮ
ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਲਈ ਕਈ ਨਾਂ ਚਰਚਾ ‘ਚ ਸਨ ਪਰ ਰੇਖਾ ਗੁਪਤਾ ਨੇ ਸਾਰਿਆਂ ਨੂੰ ਪਿੱਛੇ ਛੱਡ ਦੇ ਹੋਏ ਬਾਜ਼ੀ ਮਾਰ ਲਈ। ਸ਼ਾਲੀਮਾਰ ਬਾਗ ਤੋਂ ਵਿਧਾਇਕ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਵੀਰਵਾਰ (20 ਫਰਵਰੀ) ਨੂੰ ਦੁਪਹਿਰ 12:35 ਵਜੇ ਹੋਵੇਗਾ। ਸਹੁੰ ਚੁੱਕ ਸਮਾਗਮ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਹੋਵੇਗਾ, ਜਿਸ ‘ਚ ਭਾਜਪਾ ਦੇ ਕਈ ਸੀਨੀਅਰ ਨੇਤਾ ਹਿੱਸਾ ਲੈਣਗੇ।