ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, 5 ਫਰਵਰੀ ਨੂੰ ਹੋਵੇਗੀ ਵੋਟਿੰਗ, ਪੜੋ ਪੂਰਾ ਚੋਣ ਪ੍ਰੋਗਰਾਮ
ਨਵੀਂ ਦਿੱਲੀ : ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਹੋ ਗਿਆ ਹੈ। ਦਿੱਲੀ ਵਿੱਚ 5 ਫਰਵਰੀ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, “ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਇੱਕ ਪੜਾਅ ਵਿੱਚ ਹੋਣਗੀਆਂ। ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਜਾਰੀ ਕੀਤੇ ਜਾਣਗੇ”
ਘਰ ਤੋਂ ਵੋਟ ਪਾਉਣ ਦੀ ਸਹੂਲਤ
ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ “85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਅਪੰਗ ਵੋਟਰਾਂ ਲਈ ਘਰ ਤੋਂ ਵੋਟ ਪਾਉਣ ਦੀ ਸਹੂਲਤ ਹੋਵੇਗੀ। ਵੋਟਿੰਗ ਦੀ ਸੌਖ ਲਈ ਪੋਲਿੰਗ ਸਟੇਸ਼ਨਾਂ ‘ਤੇ ਵਾਲੰਟੀਅਰ, ਵ੍ਹੀਲਚੇਅਰ ਅਤੇ ਰੈਂਪ ਬਣਾਏ ਜਾਣਗੇ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਚੋਣ ਪ੍ਰਚਾਰ ਵਿੱਚ ਭਾਸ਼ਾ ਦਾ ਧਿਆਨ ਰੱਖੋ। ਔਰਤਾਂ ਪ੍ਰਤੀ ਭੱਦੀ ਭਾਸ਼ਾ ਨਾ ਵਰਤੀ ਜਾਵੇ।” ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਵਿੱਚ ਡੇਢ ਕਰੋੜ ਵੋਟਰਾਂ ਲਈ 33 ਹਜ਼ਾਰ ਬੂਥ ਬਣਾਏ ਗਏ ਹਨ। ਇੱਥੇ 83.49 ਲੱਖ ਪੁਰਸ਼ ਅਤੇ 79 ਲੱਖ ਮਹਿਲਾ ਵੋਟਰ ਹਨ। 830 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ।
ਦਿੱਲੀ ਵਿੱਚ ਚੋਣ ਪ੍ਰੋਗਰਾਮ –
ਚੋਣ ਨੋਟੀਫਿਕੇਸ਼ਨ- 10 ਜਨਵਰੀ
ਨਾਮਜ਼ਦਗੀ ਦੀ ਆਖਰੀ ਮਿਤੀ – 17 ਜਨਵਰੀ
ਨਾਮਜ਼ਦਗੀ ਪੱਤਰਾਂ ਦੀ ਪੜਤਾਲ – 18 ਜਨਵਰੀ
ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ – 20 ਜਨਵਰੀ
ਵੋਟਿੰਗ ਮਿਤੀ- 5 ਫਰਵਰੀ
ਵੋਟਾਂ ਦੀ ਗਿਣਤੀ ਦੀ ਮਿਤੀ – 8 ਫਰਵਰੀ
ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੀ ਵਧਾਈ ਗਈ ਸੁਰੱਖਿਆ, ਬਾਲਕੋਨੀ ‘ਚ ਲਗਾਇਆ ਗਿਆ ਬੁਲੇਟਪਰੂਫ ਗਲਾਸ