ਰੱਖਿਆ ਮੰਤਰੀ ਰਾਜ ਨਾਥ ਸਿੰਘ ਅਤੇ ਸੈਨਾ ਮੁਖੀਆਂ ਨਾਲ ਦੇਖੀ ‘ਸਕਾਈ ਫੋਰਸ’, ਅਕਸ਼ੇ ਕੁਮਾਰ ਨਾਲ ਤਸਵੀਰਾਂ ਆਈਆਂ ਸਾਹਮਣੇ
ਨਵੀ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਅਕਸ਼ੈ ਕੁਮਾਰ ਅਤੇ ਵੀਰ ਪਹਾੜੀਆ ਦੀ ਫਿਲਮ ਸਕਾਈ ਫੋਰਸ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਸੀਡੀਐਸ ਜਨਰਲ ਅਨਿਲ ਚੌਹਾਨ ਅਤੇ ਹੋਰ ਅਧਿਕਾਰੀਆਂ ਨੇ ਵੀ ਫਿਲਮ ਦੇਖੀ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਐਕਸ ਅਕਾਊਂਟ ‘ਤੇ ਫਿਲਮ ਦੀ ਸਟਾਰ ਕਾਸਟ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
24 ਜਨਵਰੀ ਨੂੰ ਹੋਵੇਗੀ ਰਿਲੀਜ਼
ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਅਨਿਲ ਕਪੂਰ ਅਤੇ ਸੰਦੀਪ ਕੇਵਲਾਨੀ ਨੇ ਕੀਤਾ ਹੈ। ਸਕਾਈ ਫੋਰਸ 1965 ਦੇ ਭਾਰਤ-ਪਾਕਿਸਤਾਨ ਹਵਾਈ ਯੁੱਧ ਦੌਰਾਨ ਪਾਕਿਸਤਾਨ ਦੇ ਸਰਗੋਧਾ ਹਵਾਈ ਅੱਡੇ ‘ਤੇ ਭਾਰਤ ਦੇ ਜਵਾਬੀ ਹਮਲੇ ਦੀ ਕਹਾਣੀ ਹੈ। ਸਕਾਈ ਫੋਰਸ 24 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ‘ਚ ਨਿਮਰਤ ਕੌਰ ਅਤੇ ਸਾਰਾ ਅਲੀ ਖਾਨ ਵੀ ਨਜ਼ਰ ਆਉਣਗੇ।
ਨੌਜਵਾਨਾਂ ਨੂੰ ਕਰੇਗੀ ਪ੍ਰੇਰਿਤ
ਫਿਲਮ ਬਾਰੇ ਵੀਰ ਪਹਾੜੀਆ ਨੇ ਕਿਹਾ, ਇਹ ਬਹੁਤ ਗੰਭੀਰ ਕਿਰਦਾਰ ਹੈ ਅਤੇ ਮੇਰੀ ਇੱਕੋ ਇੱਕ ਇੱਛਾ ਹੈ ਕਿ ਇਹ ਲਕਸ਼ੈ ਫਿਲਮ ਵਾਂਗ ਕੰਮ ਕਰੇ… ਜਦੋਂ ਉਹ ਫਿਲਮ ਆਈ ਤਾਂ ਇਸਨੇ 20 ਸਾਲਾਂ ਤੱਕ ਲੋਕਾਂ ਨੂੰ ਫੌਜ ਵਿੱਚ ਭਰਤੀ ਹੋਣ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਸੀ। ਸਕਾਈ ਫੋਰਸ ਵੀ ਇੱਕ ਅਜਿਹੀ ਫਿਲਮ ਹੋਵੇਗੀ ਜਿਸ ਰਾਹੀਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਅਗਲੇ 20-30 ਸਾਲਾਂ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਸਾਡੇ ਪੁਰਖਿਆਂ ਨੇ ਸਾਡੀ ਆਜ਼ਾਦੀ ਲਈ ਕੀ ਕੀਤਾ ਹੈ। ਤਾਂ ਜੋ ਤੁਸੀਂ ਅਤੇ ਮੈਂ ਇਸ ਤਰ੍ਹਾਂ ਬੈਠ ਕੇ ਗੱਲ ਕਰ ਸਕੀਏ।
ਦੂਜੀ ਕਿਸ਼ਤ ਵਜੋਂ 5000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
 
			 
		