ਤੇਲੰਗਾਨਾ, 1 ਜੁਲਾਈ 2025: ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਵਿਖੇ ਕੈਮੀਕਲ ਫੈਕਟਰੀ (Telangana Chemical Factory) ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਚਲਿਆ ਜਾ ਰਿਹਾ ਹੈ । ਜਿਸ ਤਹਿਤ ਮਰਨ ਵਾਲਿਆਂ ਦੀ ਗਿਣਤੀ ਵਧ ਕੇ 37 ਹੋ ਗਈ ਹੈ।
ਕਿਥੇ ਹੈ ਫੈਕਟਰੀ ਤੇ ਕਦੋਂ ਹੋਇਆ ਸੀ ਧਮਾਕਾ
ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਦੇ ਸੰਗਾਰੇਡੀ ਜਿਲ੍ਹੇ ਦੇ ਪਸ਼ਾਮਿੱਲਰਾਮ ਖੇਤਰ ਵਿੱਚ ਸਿਗਾਚੀ ਕੈਮੀਕਲ ਇੰਡਸਟਰੀਜ਼ ਦੀ ਫੈਕਟਰੀ `ਚ ਸੋਮਵਾਰ ਹੋਏ ਭਿਆਨਕ ਧਮਾਕੇ ਵਿੱਚ ਰੈਸਕਿਊ ਟੀਮਾਂ ਨੇ ਮਲਬੇ ਹੇਠਾਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਕਤ ਧਮਾਕੇ ਵਿਚ 35 ਲੋਕ ਜ਼ਖਮੀ (35 people injured) ਹਨ ਅਤੇ ਉਨ੍ਹਾਂ ਵਿੱਚੋਂ 10 ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀ ਹੈ ।
ਕੈਮੀਮਲ ਫੈਕਟਰੀ ਵਿਚ ਕਿੰਨੇ ਸਨ ਮੁਲਾਜਮ
ਤੇਲੰਗਾਨਾ ਦੀ ਕੈਮੀਕਲ ਫੈਕਟਰੀ ਵਿੱਚ ਜਿਸ ਸਮੇਂ ਧਮਾਕਾ ਹੋਇਆ ਉਸ ਮੌਕੇ 149 ਦੇ ਕਰੀਬ ਕਰੀਬ ਕਰਮਚਾਰੀ ਮੌਜੂਦ ਸਨ, ਜਿਸਦੇ ਚਲਦਿਆਂ ਕਰਮਚਾਰੀਆਂ ਦੇ ਮਰਨ ਦੀ ਗਿਣਤੀ ਵਿਚ ਵਾਧਾ ਹੁੰਦਾ ਗਿਆ ਤੇ ਹੁਣ ਗਿਣਤੀ 37 ਤੱਕ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲੇ ਵੀ ਕਈ ਮੁਲਾਜਮ ਮਲਬੇ ਹੇਠਾਂ ਫਸੇ ਹੋ ਸਕਦੇ ਹਨ।
ਤੇਲੰਗਾਨਾ ਮੁੱਖ ਮੰਤਰੀ ਪੀੜ੍ਹਤ ਪਰਿਵਾਰਾਂ ਨੂੰ ਹਰ ਸੰਭਵ ਮਦਦ
ਤੇਲੰਗਾਨਾ ਕੈਮੀਕਲ ਫੈਕਟਰੀ ਧਮਾਕੇ ਦੇ ਪੀੜ੍ਹਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇ ਤੇ ਮੁੱਖ ਮੰਤਰੀ ਤੇਲੰਗਾਨਾ (Chief Minister Telangana) ਨੇ ਹੁਕਮ ਦਾਗੇ ਹੋਏ ਹਨ । ਕਿਉਂਕਿ ਇਸ ਸਮੇਂ ਹਰ ਵਿਅਕਤੀ ਪੀੜ੍ਹਤਾਂ ਲਈ ਖੜ੍ਹਾ ਹੈ ਤੇ ਸਰਕਾਰ ਜੋ ਕਿ ਆਪਣੇ ਆਪ ਵਿਚ ਇਕ ਬਹੁਤ ਵੱਡਾ ਕਦਮ ਹੈ ਦਾ ਮੁੱਢਲਾ ਫਰਜ਼ ਹੈ ।
Read More : ਤੇਲੰਗਾਨਾ ਕੈਮੀਕਲ ਫੈਕਟਰੀ ਵਿੱਚ ਧਮਾਕਾ, 10 ਮਜ਼ਦੂਰਾਂ ਦੀ ਮੌਤ