ਮੱਧ ਪ੍ਰਦੇਸ਼, 25 ਜੁਲਾਈ 2025 : ਆਪਣੀ ਹੀ ਮਾਂ ਨੂੰ ਮਾਰ (Kill the mother) ਕੇ ਉਸਦੀ ਲਾਸ਼ ਨੂੰ ਕੰਧ ਵਿਚ ਚਿਨਵਾਉਣ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੇ ਮਾਨਯੋਗ ਅਦਾਲਤ ਨੇ ਅਜਿਹਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ।
ਕਿਊਂ ਕੀਤਾ ਪੁੱਤ ਨੇ ਮਾਂ ਨਾਲ ਅਜਿਹਾ ਵਰਤਾਰਾ
ਮੱਧ ਪ੍ਰਦੇਸ਼ (Madhya Pradesh) ਦੀ ਜਿਸ ਅਦਾਲਤ ਨੇ ਇਕ ਘਿਨੌਣੇ ਜੁਰਮ ਦੀ ਸਜ਼ਾ ਜੁਰਮ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦੇ ਰੂਪ ਵਿਚ ਦੇ ਦਿੱਤੀ ਦਾ ਮੁੱਖ ਕਾਰਨ ਪੁੱਤਰ ਵਲੋਂ ਆਪਣੀ ਮਾਂ ਦੇ ਨਾਮ ਤੇ ਡਿਪਾਜਿਟ 32 ਲੱਖ ਰੁਪਏ ਦੀ ਐਫ. ਡੀ. ਹੜੱਪਣਾ ਸੀ। ਉਕਤ ਘਟਨਾ ਮੱਧ ਪ੍ਰਦੇਸ਼ ਦੇ ਸਿ਼ਓਪੁਰ ਜਿ਼ਲੇ ਦੀ ਹੈ ।
ਦੀਪਕ ਪਚੌਰੀ ਨੂੰ ਪਾਇਆ ਗਿਆ ਸੀ ਘਟਨਾਕ੍ਰਮ ਦਾ ਜਿੰਮੇਵਾਰ
ਮਾਨਯੋਗ ਕੋਰਟ ਦੇ ਵਧੀਕ ਸੈਸ਼ਨ ਜੱਜ ਐਲਡੀ ਸੋਲੰਕੀ ਨੇ ਸ਼ਿਓਪੁਰ ਦੀ ਰੇਲਵੇ ਕਲੋਨੀ (Railway Colony of Sheopur) ਦੇ ਰਹਿਣ ਵਾਲੇ ਦੋਸ਼ੀ ਦੀਪਕ ਪਚੌਰੀ ਨੂੰ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਦੀ ਧਾਰਾ 302 ਦੇ ਤਹਿਤ ਅਪਣੀ ਮਾਂ ਊਸ਼ਾ ਦੇਵੀ ਦੇ ਕਤਲ ਦਾ ਦੋਸ਼ੀ ਪਾਇਆ, ਜਿਸ ਤੋਂ ਬਾਅਦ ਉਸਨੂੰ ਮੌਤ ਦੀ ਸਜ਼ਾ (Death penalty) (ਮੌਤ ਤਕ ਫਾਂਸੀ) ਸੁਣਾਈ । ਅਦਾਲਤ ਨੇ ਅਪਣੇ ਫ਼ੈਸਲੇ ਵਿਚ ਇਹ ਵੀ ਕਿਹਾ ਕਿ ਮਾਂ ਨੂੰ ਭਗਵਾਨ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਮਾਂ ਦਾ ਕਤਲ ਮਾਫ਼ ਕਰਨ ਯੋਗ ਨਹੀਂ ਹੈ ।
Read More : ਅਦਾਲਤ ਨੇ ਕੀਤੀ ਪੁਲਸ ਮੁਲਾਜਮਾਂ ਦੀ ਜ਼ਮਾਨਤ ਰੱਦ