ਦੇਸ਼ ਦੀ ਛੇਵੀਂ ਸੈਮੀਕੰਡਕਟਰ ਯੂਨਿਟ ਨੂੰ ਪ੍ਰਵਾਨਗੀ; ਯੂਪੀ ਦੇ ਜੇਵਰ ‘ਚ ਲੱਗੇਗਾ ਪਲਾਂਟ

0
34

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਿਵਾਸ ‘ਤੇ ਹੋਈ ਕੈਬਨਿਟ ਮੀਟਿੰਗ ਵਿੱਚ ਦੇਸ਼ ਦੀ ਛੇਵੀਂ ਸੈਮੀਕੰਡਕਟਰ ਯੂਨਿਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਯੂਨਿਟ ਉੱਤਰ ਪ੍ਰਦੇਸ਼ ਦੇ ਜੇਵਰ ਵਿੱਚ 3706 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾਵੇਗਾ।

ਐਚਸੀਐਲ ਅਤੇ ਫੌਕਸਕੌਨ ਸਾਂਝੇ ਤੌਰ ‘ਤੇ ਇਸ ਯੂਨਿਟ ਦਾ ਨਿਰਮਾਣ ਕਰਨਗੇ। ਇਹ ਪਲਾਂਟ ਮੋਬਾਈਲ ਫੋਨਾਂ, ਲੈਪਟਾਪਾਂ, ਆਟੋਮੋਬਾਈਲਜ਼, ਨਿੱਜੀ ਕੰਪਿਊਟਰਾਂ ਅਤੇ ਹੋਰ ਡਿਸਪਲੇ ਡਿਵਾਈਸਾਂ ਲਈ ਡਿਸਪਲੇ ਡਰਾਈਵਰ ਚਿਪਸ ਦਾ ਨਿਰਮਾਣ ਕਰੇਗਾ। ਹਰ ਮਹੀਨੇ 3.6 ਕਰੋੜ ਚਿਪਸ ਬਣਾਈਆਂ ਜਾਣਗੀਆਂ। ਦੱਸ ਦਈਏ ਕਿ ਇੰਡੀਆ ਸੈਮੀਕੰਡਕਟਰ ਮਿਸ਼ਨ 2022 ਵਿੱਚ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਇਸ ਤਹਿਤ 6 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਸਾਰੀ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। 270 ਅਕਾਦਮਿਕ ਸੰਸਥਾਵਾਂ ਅਤੇ 70 ਸਟਾਰਟਅੱਪਸ ਦੇ ਵਿਦਿਆਰਥੀ ਨਵੀਨਤਮ ਸਾਧਨਾਂ ਦੀ ਵਰਤੋਂ ਕਰਕੇ ਸੈਮੀਕੰਡਕਟਰ ਤਕਨਾਲੋਜੀ ਸਿੱਖ ਰਹੇ ਹਨ।

LEAVE A REPLY

Please enter your comment!
Please enter your name here