ਚੈਂਪੀਅਨਸ ਟਰਾਫੀ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਵੱਡਾ ਝਟਕਾ, ਸੱ.ਟ ਕਾਰਨ ਬਾਹਰ ਹੋਇਆ ਇਹ ਸਟਾਰ ਖਿਡਾਰੀ
ਚੈਂਪੀਅਨਸ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਹੈ ਪਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਖਣੀ ਅਫਰੀਕਾ ਨੂੰ ਵੱਡਾ ਝਟਕਾ ਲੱਗਾ ਹੈ। ਸੱਟ ਕਾਰਨ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਐਨਰਿਕ ਨੌਰਖੀਆ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਪਿੱਠ ਦੀ ਸੱਟ ਕਾਰਨ ਨੋਰਖੀਆ ਇਸ ਆਈਸੀਸੀ ਈਵੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ। ਬੋਰਡ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਓਨਾ ਦਾ ਸਕੈਨ ਕੀਤਾ ਗਿਆ ਸੀ, ਜਿਸ ਤੋਂ ਉਨ੍ਹਾਂ ਦੀ ਹਾਲਤ ਦੀ ਗੰਭੀਰਤਾ ਦਾ ਪਤਾ ਲੱਗਾ ਸੀ।
ਟੀਮ ‘ਚ ਕਰਨਾ ਹੋਵੇਗਾ ਬਦਲਾਅ
ਦੱਸ ਦਈਏ ਕਿ ਦੱਖਣੀ ਅਫਰੀਕਾ ਨੇ ਪਹਿਲਾਂ ਹੀ ਚੈਂਪੀਅਨਸ ਟਰਾਫੀ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਸੀ, ਜਿਸ ਵਿੱਚ ਨੋਰਖੀਆ ਵੀ ਸ਼ਾਮਲ ਸੀ। ਹੁਣ ਇਸ ਤੇਜ਼ ਗੇਂਦਬਾਜ਼ ਦੀ ਸੱਟ ਤੋਂ ਬਾਅਦ ਟੀਮ ‘ਚ ਬਦਲਾਅ ਕਰਨਾ ਹੋਵੇਗਾ। ਹਾਲਾਂਕਿ ਟੀਮ ਨੇ ਅਜੇ ਉਸ ਦੇ ਬਦਲ ਦਾ ਐਲਾਨ ਨਹੀਂ ਕੀਤਾ ਹੈ। ਦੱਖਣੀ ਅਫਰੀਕਾ ਚੈਂਪੀਅਨਸ ਟਰਾਫੀ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਅਫਗਾਨਿਸਤਾਨ ਖਿਲਾਫ 21 ਫਰਵਰੀ ਨੂੰ ਕਰਾਚੀ ਵਿੱਚ ਕਰੇਗਾ।
ਕਾਂਗਰਸ ਨੇ ਦਿੱਲੀ ਦੀਆਂ ਬਾਕੀ ਦੋ ਸੀਟਾਂ ਤੇ ਵੀ ਐਲਾਨੇ ਉਮੀਦਵਾਰ, ਦੇਖੋ ਸੂਚੀ