ਭਾਰਤ-ਪਾਕਿਸਤਾਨ ਦੇ ਮੈਚ ਨੂੰ ਲੈ ਕੇ ਪ੍ਰਸ਼ੰਸ਼ਕਾਂ ਚ ਦੀਵਾਨਗੀ, ਕੁਝ ਹੀ ਮਿੰਟਾਂ ‘ਚ ਵਿਕੀਆਂ ਟਿਕਟਾਂ
ਨਵੀ ਦਿੱਲੀ : ਕ੍ਰਿਕਟ ਪ੍ਰਸ਼ੰਸਕ 19 ਫਰਵਰੀ ਤੋਂ ਹੋਣ ਵਾਲੀ ਚੈਂਪੀਅਨਸ ਟਰਾਫੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਦੁਬਈ ‘ਚ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕ੍ਰੇਜ਼ ਸਿਖਰਾਂ ‘ਤੇ ਹੈ। ਇਸ ਮੈਚ ਦੀਆਂ ਟਿਕਟਾਂ ਬੁਕਿੰਗ ਖੁੱਲਣ ਦੇ ਕੁਝ ਮਿੰਟਾਂ ਵਿੱਚ ਹੀ ਵਿਕ ਗਈਆਂ ਸਨ। ਦੋਵਾਂ ਟੀਮਾਂ ਵਿਚਾਲੇ ਗਰੁੱਪ ਗੇੜ ਦਾ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ।
ਟਿਕਟਾਂ ਦੀ ਮੰਗ ਕਾਫੀ ਜ਼ਿਆਦਾ
ਭਾਰਤ ਨੂੰ ਚੈਂਪੀਅਨਸ ਟਰਾਫੀ ਦੇ ਆਪਣੇ ਮੈਚ ਦੁਬਈ ‘ਚ ਖੇਡਣੇ ਹਨ, ਜਿਸ ਕਾਰਨ ਪ੍ਰਸ਼ੰਸਕਾਂ ‘ਚ ਟਿਕਟਾਂ ਦੀ ਮੰਗ ਕਾਫੀ ਜ਼ਿਆਦਾ ਹੈ। ਜ਼ਿਆਦਾਤਰ ਟਿਕਟਾਂ ਵਿਕ ਚੁੱਕੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਹਮੇਸ਼ਾ ਹੀ ਕ੍ਰੇਜ਼ ਰਹਿੰਦਾ ਹੈ ਪਰ ਹੁਣ ਤੱਕ ਟਿਕਟਾਂ ਨਾ ਖਰੀਦਣ ਵਾਲੇ ਪ੍ਰਸ਼ੰਸਕ ਨਿਰਾਸ਼ ਹਨ।ਕਿਉਂਕਿ ਇਸ ਮੈਚ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ।
ਇਹ ਵੀ ਪੜੋ : ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ’ਤੇ ਹੋਈ Firing , ਕਾਰ ਸਵਾਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਮੈਚਾਂ ਲਈ ਟਿਕਟਾਂ ਦੀ ਵਿਕਰੀ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਭਾਵ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਸ਼ੁਰੂ ਹੋਈ। ਦੁਬਈ ਕ੍ਰਿਕਟ ਸਟੇਡੀਅਮ ਦੀ ਜਨਰਲ ਸਟੈਂਡ ਟਿਕਟ 125 ਦਿਰਹਮ (ਕਰੀਬ 3000 ਹਜ਼ਾਰ ਰੁਪਏ) ਤੋਂ ਸ਼ੁਰੂ ਹੋਈ।ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਦੀਆਂ ਟਿਕਟਾਂ ਦੁਬਈ ਵਿੱਚ ਹੋਣ ਵਾਲੇ ਪਹਿਲੇ ਸੈਮੀਫਾਈਨਲ ਮੈਚ ਤੋਂ ਬਾਅਦ ਉਪਲਬਧ ਹੋਣਗੀਆਂ।