ਨਵੀ ਦਿੱਲੀ: ਕੇਂਦਰ ਸਰਕਾਰ ਨੇ ਚੰਦਰਮਾ ‘ਤੇ ਖੋਜ ਕਰਨ ਲਈ ਭਾਰਤ ਦੇ ਅਭਿਲਾਸ਼ੀ ਮਿਸ਼ਨ ਚੰਦਰਯਾਨ-5 ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਹਾਲ ਹੀ ਵਿੱਚ ਇਹ ਵੱਡਾ ਫੈਸਲਾ ਲਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਰਾਇਣਨ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਭਾਰਤ ਦਾ ਚੰਦਰਯਾਨ-4 ਮਿਸ਼ਨ ਕਦੋਂ ਲਾਂਚ ਕੀਤਾ ਜਾਵੇਗਾ।
ਜਾਪਾਨ ਦੀ ਮਦਦ ਨਾਲ ਲਾਂਚ ਹੋਵੇਗਾ ਮਿਸ਼ਨ
ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ ਐਤਵਾਰ ਨੂੰ ਕਿਹਾ, “ਸਿਰਫ ਤਿੰਨ ਦਿਨ ਪਹਿਲਾਂ, ਸਾਨੂੰ ਚੰਦਰਯਾਨ-5 ਮਿਸ਼ਨ ਲਈ ਮਨਜ਼ੂਰੀ ਮਿਲੀ ਸੀ। ਅਸੀਂ ਇਹ ਜਾਪਾਨ ਦੇ ਸਹਿਯੋਗ ਨਾਲ ਕਰਾਂਗੇ।” ਉਨ੍ਹਾਂ ਕਿਹਾ ਕਿ ਭਾਰਤ ਦੇ ਚੰਦਰਯਾਨ-5 ਮਿਸ਼ਨ ਤਹਿਤ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨ ਲਈ 250 ਕਿਲੋ ਭਾਰ ਵਾਲਾ ਰੋਵਰ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਸੰਭਾਵਨਾ ਹੈ ਕਿ ਚੰਦਰਯਾਨ-4 ਨੂੰ ਸਾਲ 2027 ਵਿੱਚ ਲਾਂਚ ਕੀਤਾ ਜਾਵੇਗਾ। ਇਸਰੋ ਦੇ ਚੇਅਰਮੈਨ ਨੇ ਕਿਹਾ ਹੈ ਕਿ ਚੰਦਰਯਾਨ-4 ਮਿਸ਼ਨ ਦਾ ਉਦੇਸ਼ ਚੰਦਰਮਾ ਤੋਂ ਇਕੱਠੇ ਕੀਤੇ ਨਮੂਨਿਆਂ ਨੂੰ ਵਾਪਸ ਲਿਆਉਣਾ ਹੈ।
ਕਪੂਰਥਲਾ ਮਾਡਰਨ ਜੇਲ ‘ਚ ਹਵਾਲਾਤੀ ਦੀ ਮੌ/ਤ; NDPS ਐਕਟ ਤਹਿਤ ਸੀ ਬੰਦ