ਪਟਨਾ, 5 ਨਵੰਬਰ 2025 : ਬੀਤੇ ਦਿਨੀਂ ਇਕ ਵੀਡੀਓ ਦੇੇ ਵਾਇਰਲ (Video goes viral) ਹੋਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚਲਦਿਆਂ ਜਨਤਾ ਦਲ ਯੂਨਾਈਟਿਡ ਦੇ ਨੇਤਾ ਅਤੇ ਕੇਂਦਰੀ ਮੰਤਰੀ ਰਾਜੀਵ ਸਿੰਘ ਉਰਫ ਲਲਨ ਸਿੰਘ ਦੇ ਵਿਰੁੱਧ ਐਫ. ਆਾਈ. ਆਰ. (F. I. R.) ਦਰਜ ਕੀਤੀ ਗਈ ਹੈ ।
ਕਿਊਂ ਕੀਤੀ ਗਈ ਹੈ ਐਫ. ਆਈ. ਆਰ. ਦਰਜ
ਪ੍ਰਾਪਤ ਜਾਣਕਾਰੀ ਅਨੁਸਾਰ ਵਾਇਰਲ ਵੀਡੀਓ ਵਿਚ ਕੇਂਦਰੀ ਮੰਤਰੀ (Union Minister) ਵਲੋਂ ਆਖਿਆ ਜਾ ਰਿਹਾ ਹੈ ਕਿ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਦੇ ਸਮਰਥਕੋਂ ਉਹ ਵੋਟਾਂ ਵਾਲੇ ਦਿਨ ਵਿਰੋਧੀਆਂ ਨੂੰ ਘਰੋਂ ਹੀ ਬਾਹਰ ਨਾ ਨਿਕਲਣ ਦੇਣ । ਇਕ ਅਧਿਕਾਰੀ ਦੇ ਦੱਸਣ ਮੁਤਾਬਕ ਵਾਇਰਲ ਵੀਡੀਓ ਮੋਕਾਮਾ ਦੀ ਦੱਸੀ ਜਾ ਰਹੀ ਹੈ, ਜੋ ਲਲਨ ਸਿੰਘ ਦੇ ਮੁੰਗੇਰ ਲੋਕ ਸਭਾ ਹਲਕੇ `ਚ ਆਉਂਦਾ ਹੈ। ਵੀਡੀਓ ਦੀ ਪ੍ਰਮਾਣਿਕਤਾ ਦੀ ਬੇਸ਼ਕ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ ।
Read More : ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿਚ ਮਹਿਲਾ ਬੈਂਕ ਦੀ ਮੁਲਾਜਮ ਨਹੀਂ ਹੈ : ਬੈਂਕ









