ਗੂਗਲ ਮੈਪ ਨੇ ਫਿਰ ਦਿੱਤਾ ਧੋਖਾ! ਨਹਿਰ ‘ਚ ਡਿੱਗੀ ਕਾਰ
ਗੂਗਲ ਮੈਪ ਤੋਂ ਲੋਕੇਸ਼ਨ ਦੇਖ ਕੇ ਸਫਰ ਕਰਨਾ ਕਾਫੀ ਖਤਰਨਾਕ ਹੋ ਗਿਆ ਹੈ। ਕੁਝ ਦਿਨ ਪਹਿਲਾਂ ਅਧੂਰੇ ਪੁਲ ਤੋਂ ਕਾਰ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਗੂਗਲ ਮੈਪ ਕਾਰਨ ਹਾਦਸਾ ਵਾਪਰ ਗਿਆ ਹੈ।
ਕਾਰ ‘ਚ ਸਵਾਰ ਸਨ ਤਿੰਨ ਵਿਅਕਤੀ
ਬਰੇਲੀ ਦੇ ਇਜਤ ਨਗਰ ਥਾਣਾ ਖੇਤਰ ‘ਚ ਪੀਲੀਭੀਤ ਰੋਡ ‘ਤੇ ਗੂਗਲ ਮੈਪ ਕਾਰਨ ਇਕ ਕਾਰ ਕਾਲਾਪੁਰ ਨਹਿਰ ‘ਚ ਡਿੱਗ ਗਈ। ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਜੇਸੀਬੀ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਖੁਸ਼ਕਿਸਮਤੀ ਰਹੀ ਕਿ ਤਿੰਨ ਕਾਰ ਸਵਾਰਾਂ ਦੀ ਜਾਨ ਬਚ ਗਈ। ਇਜਤ ਨਗਰ ਥਾਣਾ ਇੰਚਾਰਜ ਨੇ ਦੱਸਿਆ ਕਿ ਔਰੈਯਾ ਨਿਵਾਸੀ ਦਿਵਯਾਂਸ਼ੂ ਪੁੱਤਰ ਮਹਿੰਦਰ ਪ੍ਰਤਾਪ ਸਿੰਘ ਅਤੇ ਉਸ ਦੇ ਨਾਲ ਦੋ ਲੋਕ ਆਪਣੀ ਟਾਟਾ ਟੈਗੋਰ ਕਾਰ ‘ਚ ਰਵਾਨਾ ਹੋਏ ਸਨ।
ਇਹ ਵੀ ਪੜੋ: ਲੁਧਿਆਣਾ ‘ਚ ਬੁੱਢੇ ਨਾਲੇ ਦਾ ਮਾਮਲਾ ਗਰਮਾਇਆ; ਪੁਲਿਸ ਨੇ ਕਈ ਆਗੂਆਂ ਨੂੰ ਲਿਆ ਹਿਰਾਸਤ ‘ਚ
ਉਹ ਗੂਗਲ ਮੈਪ ਦੀ ਮਦਦ ਨਾਲ ਪੀਲੀਭੀਤ ਜਾ ਰਹੇ ਸਨ। ਇਸ ਦੌਰਾਨ ਕਾਰ ਨਹਿਰ ਵਿੱਚ ਪਲਟ ਡਿੱਗ ਗਈ। ਕਾਰ ਵਿੱਚ ਸਵਾਰ ਤਿੰਨ ਵਿਅਕਤੀ ਵਾਲ-ਵਾਲ ਬਚ ਗਏ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।