ਦਿੱਲੀ ‘ਚ ਵੱਡੀ ਜਿੱਤ ਤੋਂ ਬਾਅਦ ਭਾਜਪਾ ‘ਚ ਹਲਚਲ ਤੇਜ਼! CM ਦੀ ਚੋਣ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ
ਨਵੀ ਦਿੱਲੀ, 10 ਫਰਵਰੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁਕੇ ਹਨ। ਭਾਜਪਾ ਨੇ 27 ਸਾਲਾਂ ਬਾਅਦ ਦਿੱਲੀ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਚੋਣਾਂ ਹਾਰ ਗਏ। ਇਹ ਚੋਣ ਕਾਂਗਰਸ ਲਈ ਵੀ ਕਾਫੀ ਨਿਰਾਸ਼ਾਜਨਕ ਰਹੀ ਹੈ।
ਜੇਪੀ ਨੱਡਾ ਦੀ ਅਮਿਤ ਸ਼ਾਹ ਨਾਲ ਮੀਟਿੰਗ
ਐਤਵਾਰ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਮੁਤਾਬਕ ਨੱਡਾ ਅਤੇ ਸ਼ਾਹ ਵਿਚਾਲੇ ਕਰੀਬ ਡੇਢ ਘੰਟੇ ਤੱਕ ਚੱਲੀ ਬੈਠਕ ‘ਚ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰੇ ਦਾ ਫੈਸਲਾ ਅਤੇ ਸਰਕਾਰ ਬਣਾਉਣ ‘ਤੇ ਚਰਚਾ ਹੋਈ। ਅਜੇ ਕੁਝ ਹੋਰ ਮੀਟਿੰਗਾਂ ਹੋਣੀਆਂ ਵੀ ਸੰਭਵ ਹਨ।
ਫਰਾਂਸ ਅਤੇ ਅਮਰੀਕਾ ਦੇ ਦੌਰੇ ‘ਤੇ PM
ਵਿਧਾਨ ਸਭਾ ਚੋਣਾਂ ਦੌਰਾਨ ਸੁਰਖੀਆਂ ਵਿੱਚ ਰਹੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਚੋਣਾਂ ਤੋਂ ਬਾਅਦ ਵੀ ਚਰਚਾ ਦੇ ਕੇਂਦਰ ਵਿੱਚ ਹੈ। ਭਾਜਪਾ ਨੇ ਫੈਸਲਾ ਕੀਤਾ ਹੈ ਕਿ 6, ਫਲੈਗਸਟਾਫ ਰੋਡ ਸਥਿਤ ਇਹ ਇਮਾਰਤ ਨਵੇਂ ਮੁੱਖ ਮੰਤਰੀ ਦੀ ਰਿਹਾਇਸ਼ ਨਹੀਂ ਹੋਵੇਗੀ। ਭਾਜਪਾ ਨੇ 45 ਕਰੋੜ ਰੁਪਏ ਖਰਚ ਕੇ ਬਣਾਏ ਇਸ ਘਰ ਦਾ ਨਾਂ ‘ਸ਼ੀਸ਼ਮਹਿਲ’ ਰੱਖਿਆ ਸੀ। ਫਿਲਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਤੋਂ 13 ਫਰਵਰੀ ਤੱਕ ਫਰਾਂਸ ਅਤੇ ਅਮਰੀਕਾ ਦੇ ਦੌਰੇ ‘ਤੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 13 ਫਰਵਰੀ ਤੋਂ ਬਾਅਦ ਹੋਵੇਗਾ। ਸੱਤਾ ‘ਚ ਵਾਪਸੀ ਕਰ ਰਹੀ ਭਾਜਪਾ ਚਾਹੁੰਦੀ ਹੈ ਕਿ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ‘ਚ ਪ੍ਰਧਾਨ ਮੰਤਰੀ ਵੀ ਮੌਜੂਦ ਰਹਿਣ।
ਸੋਨੂੰ ਸੂਦ ਅੱਜ ਲੁਧਿਆਣਾ ਅਦਾਲਤ ਵਿੱਚ ਹੋਣਗੇ ਪੇਸ਼: ਜਾਰੀ ਹੋਏ ਸੀ ਗ੍ਰਿਫ਼ਤਾਰੀ ਵਾਰੰਟ