ਪੱਛਮੀ ਬੰਗਾਲ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੂਬਾ ਪ੍ਰਧਾਨ ਦਿਲੀਪ ਘੋਸ਼ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਰਿਪੋਰਟਾਂ ਅਨੁਸਾਰ, ਉਹ ਅੱਜ (ਸ਼ੁੱਕਰਵਾਰ ਨੂੰ) ਕੋਲਕਾਤਾ ਸਥਿਤ ਆਪਣੇ ਘਰ ‘ਤੇ ਇੱਕ ਸਾਦੇ ਸਮਾਰੋਹ ਵਿੱਚ ਵਿਆਹ ਕਰਨਗੇ। ਦੱਸ ਦਈਏ ਕਿ ਦਿਲੀਪ ਘੋਸ਼ ਦਾ ਵਿਆਹ ਰਿੰਕੂ ਮਜੂਮਦਾਰਨਾਲ ਹੋਣ ਜਾ ਰਿਹਾ ਹੈ। ਉਹ ਵੀ ਭਾਜਪਾ ਦੀ ਮੈਂਬਰ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਵਿਆਹ ਦਿਲੀਪ ਘੋਸ਼ ਦੇ ਨਿੱਜੀ ਜੀਵਨ ਵਿੱਚ ਇੱਕ ਵੱਡਾ ਬਦਲਾਅ ਹੈ ਕਿਉਂਕਿ ਉਹ ਹੁਣ ਤੱਕ ਅਣਵਿਆਹੇ ਰਹੇ ਹਨ।
ਕੌਣ ਹੈ ਰਿੰਕੂ ਮਜੂਮਦਾਰ ?
ਰਿੰਕੂ ਮਜੂਮਦਾਰ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਦਿਲੀਪ ਘੋਸ਼ ਦੀ ਦੁਲਹਨ ਬਣਨ ਜਾ ਰਹੀ ਹੈ। ਰਿੰਕੂ ਮਜੂਮਦਾਰ 50 ਸਾਲਾਂ ਦੀ ਹੈ ਅਤੇ ਤਲਾਕਸ਼ੁਦਾ ਹੈ। ਉਸ ਦਾ ਇੱਕ 25 ਸਾਲ ਦਾ ਪੁੱਤਰ ਵੀ ਹੈ। ਜੋ ਕੋਲਕਾਤਾ ਦੇ ਸਾਲਟ ਲੇਕ ਦੇ ਸੈਕਟਰ V ਵਿੱਚ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਹੈ। ਰਿੰਕੂ ਮਜੂਮਦਾਰ ਭਾਜਪਾ ਦੀ ਇੱਕ ਸਰਗਰਮ ਮੈਂਬਰ ਹੈ ਅਤੇ ਪਾਰਟੀ ਦੇ ਮਹਿਲਾ ਵਿੰਗ ਨਾਲ ਜੁੜੀ ਹੋਈ ਹੈ। ਘੋਸ਼ ਅਤੇ ਮਜੂਮਦਾਰ ਨਾ ਸਿਰਫ਼ ਇੱਕੋ ਪਾਰਟੀ ਵਿੱਚ ਹਨ, ਸਗੋਂ ਇੱਕੋ ਇਲਾਕੇ ਨਿਊਟਾਊਨ, ਕੋਲਕਾਤਾ ਵਿੱਚ ਰਹਿੰਦੇ ਹਨ। ਦੋਨੋ ਸ਼ੁੱਕਰਵਾਰ ਨੂੰ ਇੱਕ ਬਹੁਤ ਹੀ ਨਿੱਜੀ ਸਮਾਰੋਹ ਦੌਰਾਨ ਵਿਆਹ ਦੇ ਬੰਧਨ ਵਿੱਚ ਬੱਝਣਗੇ। ਵਿਆਹ ਵਿੱਚ ਸਿਰਫ਼ ਦਿਲੀਪ ਅਤੇ ਰਿੰਕੂ ਦੇ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ।
ਇਹ ਵੀ ਪੜੋ: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਵਿਰੁੱਧ ਜਲੰਧਰ ਵਿੱਚ ਐਫਆਈਆਰ ਦਰਜ; ਪੜੋ ਕੀ ਹੈ ਮਾਮਲਾ