ਉਦਯੋਗਪਤੀ ਅਨਿਲ ਅੰਬਾਨੀ ਨੂੰ ਵੱਡਾ ਝਟਕਾ, ਸ਼ੇਅਰ ਬਾਜ਼ਾਰ ਤੋਂ ਲੱਗੀ5 ਸਾਲ ਲਈ ਪਾਬੰਦੀ
ਮਾਰਕੀਟ ਰੈਗੂਲੇਟਰ ਸੇਬੀ ਨੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਉਦਯੋਗਪਤੀ ਅਨਿਲ ਅੰਬਾਨੀ ਨੂੰ ਸ਼ੇਅਰ ਬਾਜ਼ਾਰ ਤੋਂ 5 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਅੰਬਾਨੀ ‘ਤੇ 25 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸ ‘ਤੇ ਕਿਸੇ ਵੀ ਸੂਚੀਬੱਧ ਕੰਪਨੀ ਵਿਚ ਡਾਇਰੈਕਟਰ ਬਣਨ ‘ਤੇ ਵੀ ਪਾਬੰਦੀ ਹੈ।
24 ਹੋਰ ਸੰਸਥਾਵਾਂ ‘ਤੇ ਪਾਬੰਦੀ ਲਗਾਈ
ਉਨ੍ਹਾਂ ਤੋਂ ਇਲਾਵਾ ਰਿਲਾਇੰਸ ਹੋਮ ਫਾਈਨਾਂਸ (ਆਰ.ਐੱਚ.ਐੱਫ.ਐੱਲ.) ਦੇ ਸਾਬਕਾ ਪ੍ਰਮੁੱਖ ਅਧਿਕਾਰੀਆਂ ਸਮੇਤ 24 ਹੋਰ ਸੰਸਥਾਵਾਂ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਵੱਖ-ਵੱਖ ਜੁਰਮਾਨੇ ਲਗਾਏ ਗਏ ਹਨ। ਰਿਲਾਇੰਸ ਹੋਮ ਫਾਈਨਾਂਸ ‘ਤੇ 6 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ ਅਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- ਅਜਨਾਲਾ ਦੀ ਦੁਕਾਨ ਧਰਮਪਾਲ ਵੈਸ਼ਨੋ ਭੋਜਨ ਭੰਡਾਰ ਤੇ ਵਿਕ ਰਹੇ ਸੁਸਰੀ ਵਾਲੇ ਭਠੂਰੇ
ਸੇਬੀ ਦੁਆਰਾ ਜਾਰੀ 222 ਪੰਨਿਆਂ ਦੇ ਅੰਤਮ ਆਦੇਸ਼ ਦੇ ਅਨੁਸਾਰ, ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਨਿਲ ਅੰਬਾਨੀ ਨੇ RHFL ਅਧਿਕਾਰੀਆਂ ਦੀ ਮਦਦ ਨਾਲ ਪੈਸੇ ਦੀ ਗਬਨ ਕੀਤੀ। ਉਸ ਨੇ ਫੰਡ ਦੀ ਵਰਤੋਂ ਖੁਦ ਕੀਤੀ, ਪਰ ਇਹ ਦਿਖਾਵਾ ਕੀਤਾ ਕਿ ਫੰਡ ਕਰਜ਼ੇ ਵਜੋਂ ਦਿੱਤਾ ਗਿਆ ਸੀ।