ਬਰੇਲੀ: ਫੈਕਟਰੀ ‘ਚ ਹੋਇਆ ਵੱਡਾ ਧਮਾਕਾ, ਤਿੰਨ ਲੋਕਾਂ ਦੀ ਮੌ/ਤ, ਕਈ ਜ਼ਖਮੀ
ਯੂਪੀ ਦੇ ਬਰੇਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਮਾਂਝਾ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਸ ਵਿੱਚ ਫੈਕਟਰੀ ਮਾਲਕ ਅਤੇ ਕਾਰੀਗਰ ਦੇ ਚੀਥੜੇ ਉੱਡ ਗਏ। ਫੈਕਟਰੀ ਮਾਲਕ ਦਾ ਹੱਥ ਕੱਟ ਕੇ 5 ਫੁੱਟ ਦੂਰ ਜਾ ਡਿੱਗਿਆ। ਇਹ ਹਾਦਸਾ ਕਿਲਾ ਥਾਣਾ ਖੇਤਰ ਦੇ ਬਕਰਗੰਜ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਵਾਪਰਿਆ। ਦੱਸਿਆ ਜਾਂਦਾ ਹੈ ਕਿ ਇਹ ਕਾਰੀਗਰ ਮਾਂਝਾ ਬਣਾਉਣ ਲਈ ਗੰਧਕ ਅਤੇ ਪੋਟਾਸ਼ ਨੂੰ ਮਿਲਾ ਰਹੇ ਸਨ, ਕਿ ਧਮਾਕਾਖੇਜ਼ ਪਦਾਰਥਾਂ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੌਰਾਨ ਆਸਪਾਸ ਦੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀ ਕੰਧ ਢਹਿ ਗਈ। ਆਸਪਾਸ ਦਾ ਇਲਾਕਾ ਕੰਬ ਗਿਆ, ਲੋਕ ਧਮਾਕੇ ਦੇ ਡਰ ਨਾਲ ਘਰਾਂ ਤੋਂ ਬਾਹਰ ਨਿਕਲੇ। ਇਹ ਫੈਕਟਰੀ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਚੱਲ ਰਹੀ ਸੀ। ਮਾਂਝਾ ਫੈਕਟਰੀ ਦੇ ਕੁਝ ਕਾਰੀਗਰ ਵੀ ਇਸ ਘਟਨਾ ‘ਚ ਜ਼ਖ਼ਮੀ ਹੋਏ ਹਨ। ਹਾਦਸੇ ਦੇ ਸਮੇਂ ਉੱਥੇ ਚਾਰ ਤੋਂ ਪੰਜ ਲੋਕ ਮੌਜੂਦ ਸਨ। ਸੂਚਨਾ ‘ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫੈਕਟਰੀ ‘ਚ ਮਾਂਝਾ ਬਣਾਇਆ ਜਾ ਰਿਹਾ ਸੀ। ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਅਤੀਕ ਰਜ਼ਾ (45) ਅਤੇ ਮਜ਼ਦੂਰ ਸਰਤਾਜ (24) ਦੀ ਮੌਤ ਹੋ ਗਈ। ਮਜ਼ਦੂਰ ਫੈਜ਼ਾਨ (29) ਨੂੰ ਗੰਭੀਰ ਹਾਲਤ ਚ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।